ਅਮਰੀਕੀ ਅਟਾਰਨੀ ਜਨਰਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਸੋਗ ਹੈ ਕਿ ਵਿਲੀਅਮ ਬਾਰ ਹੀ ਉਹ ਵਿਅਕਤੀ ਹਨ, ਜਿਨ੍ਹਾਂ ਨੇ 3 ਨਵੰਬਰ ਨੂੰ ਹੋਈਆਂ ਅਮਰੀਕੀ ਚੋਣਾਂ ਵਿੱਚ ਟਰੰਪ ਵਲੋਂ ਲਾਏ ਧੋਖਾਧੜੀ ਦੇ ਦੋਸ਼ਾਂ ‘ਤੇ ਅਸਹਿਮਤੀ ਜਤਾਈ ਸੀ।

ਟਰੰਪ ਨੇ ਸੋਮਵਾਰ ਰਾਤ ਟਵੀਟ ਕੀਤਾ, ਵ੍ਹਾਈਟ ਹਾਊਸ ਵਿਖੇ ਅਟਾਰਨੀ ਜਨਰਲ ਬਾਰ ਨਾਲ ਮੇਰੀ ਸ਼ਾਨਦਾਰ ਮੁਲਾਕਾਤ ਹੋਈ। ਉਹਨਾਂ ਕਿਹਾ ਸਾਡੇ ਚੰਗੇ ਸਬੰਧ ਹਨ, ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਅਸਤੀਫੇ ਦੇ ਮੁਤਾਬਕ, ਬਾਰ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਕ੍ਰਿਸਮਿਸ ਤੋਂ ਪਹਿਲਾਂ ਅਹੁਦਾ ਛੱਡ ਦੇਣਗੇ ।

ਟਰੰਪ ਨੇ ਕਿਹਾ, ‘ਬਹੁਤ ਹੀ ਸਮਰੱਥ ਵਿਅਕਤੀ, ਡਿਪਟੀ ਅਟਾਰਨੀ ਜਨਰਲ ਜੇਫ ਰੋਸੇਨ ਕਾਰਜਕਾਰੀ ਅਟਾਰਨੀ ਜਨਰਲ ਹੋਣਗੇ।’

ਟਰੰਪ ਨੇ ਬਾਰ ਦੇ ਅਸਤੀਫੇ ਦੀ ਇੱਕ ਫੋਟੋ ਵੀ ਟਵੀਟ ਕੀਤੀ ਹੈ। ਜਿਸ ਵਿੱਚ ਬਾਰ ਨੇ ਲਿਖਿਆ, ਅਗਲੇ ਹਫਤੇ ਮੈਂ ਕੁਝ ਅਧੂਰੇ ਕੰਮਾਂ ਨੂੰ ਪੂਰਾ ਕਰਾਂਗਾ। ਇਸ ਤੋਂ ਬਾਅਦ, ਮੈਂ 23 ਦਸੰਬਰ ਨੂੰ ਅਹੁਦਾ ਛੱਡ ਦੇਵਾਂਗਾ। ਉਸਨੇ ਲਿਖਿਆ, ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਤੁਹਾਡੇ ਪ੍ਰਸ਼ਾਸਨ ਵਿੱਚ ਅਟਾਰਨੀ ਜਨਰਲ ਵਜੋਂ ਕੰਮ ਕਰਨ ਅਤੇ ਅਮਰੀਕੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।

Share this Article
Leave a comment