ਵਾਸ਼ਿੰਗਟਨ: ਕੋਰੋਨਾ ਦੇ ਤੇਜੀ ਨਾਲ ਵਧ ਰਹੇ ਮਾਮਲਿਆਂ ਕਾਰਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾਂ ਕਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਨੇ ਵੀ ਯਾਤਰਾ ‘ਤੇ ਅਸਥਾਈ ਨਾਲ ਰੋਕ ਲਗਾ ਦਿੱਤੀ ਹੈ। ਅਮਰੀਕਾ ਦੇ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਵੈਕਸੀਨ ਦੀਆਂ ਦੋਵੇਂ ਦੋਜ਼ ਲਗਵਾ ਚੁੱਕੇ ਲੋਕਾਂ ਲਈ ਵੀ ਯਾਤਰਾ ਕਰਨਾ ਖਤਰਨਾਕ ਹੋਵੇਗਾ। ਇਸ ਲਈ ਭਾਰਤ ਦੀ ਯਾਤਰਾ ਤੋਂ ਬਚੋ। ਜੇਕਰ ਜਾਣਾ ਜ਼ਰੂਰੀ ਹੈ ਤਾਂ ਮਾਸਕ ਪਹਿਨੋ, ਛੇ ਫੁੱਟ ਦੀ ਦੂਰੀ ‘ਤੇ ਰਹੋ। ਲਗਾਤਾਰ ਹੱਥ ਧੋਵੋ ਅਤੇ ਭੀੜ ‘ਚ ਜਾਣ ਤੋਂ ਬਚੋ।
ਇਸਦੇ ਨਾਲ ਹੀ ਅਮਰੀਕਾ ਨੇ ਕਿਹਾ ਹੈ ਕਿ ਬਾਹਰ ਜਾਣ ਵਾਲੇ ਯਾਤਰੀਆਂ ਨੇ ਜੇਕਰ ਵੈਕਸੀਨ ਦੀ ਦੋਵੇਂ ਦੋਜ਼ ਲਗਵਾ ਲਈਆਂ ਹਨ, ਉਨ੍ਹਾਂ ਨੂੰ ਦੇਸ਼ ‘ਚੋਂ ਬਾਹਰ ਜਾਣ ਲਈ ਕੋਰੋਨਾ ਟੈਸਟ ਦੀ ਜ਼ਰੂਰਤ ਨਹੀਂ ਹੈ। ਜਿਸ ਦੇਸ਼ ਵਿੱਚ ਜਾ ਰਹੇ ਹਨ, ਉੱਥੇ ਜ਼ਰੂਰੀ ਹੋਵੇ ਤਾਂ ਟੈਸਟ ਜ਼ਰੂਰ ਕਰਵਾਓ। ਇਸ ਤੋਂ ਇਲਾਵਾ ਵਾਪਸ ਪਰਤਣ ‘ਤੇ ਸੈਲਫ-ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਹੈ।