ਇਸਲਾਮਿਕ ਅੱਤਵਾਦ ਦਾ ਮੁਕਾਬਲਾ ਕਰਨ ਲਈ ਫਰਾਂਸ ਤਿਆਰ

TeamGlobalPunjab
1 Min Read

ਵਰਲਡ ਡੈਸਕ : ਇਸਲਾਮਿਕ ਅੱਤਵਾਦੀ ਦੀ ਵਾਰਦਾਤ ਦੇ ਬਾਅਦ ਇਕ ਵਾਰੀ ਮੁੜ ਫਰਾਂਸ ਮੁਕਾਬਲੇ ਲਈ ਖੜ੍ਹਾ ਹੋ ਗਿਆ ਹੈ। ਫਰਾਂਸ ‘ਚ ਬੀਤੇ ਸ਼ੁੱਕਰਵਾਰ ਨੂੰ ਪੈਰਿਸ ਦੇ ਪੁਲਿਸ ਸਟੇਸ਼ਨ ‘ਚ ਅੱਤਵਾਦੀ ਨੇ 49 ਸਾਲਾ ਪੁਲਿਸ ਅਫਸਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ‘ਚ ਹਮਲਾਵਰ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ ਗਿਆ। ਮਰਨ ਵਾਲੀ ਪੁਲਿਸ ਅਫਸਰ ਦਾ ਨਾਂ ਸਟੈਫਨੀ ਦੱਸਿਆ ਗਿਆ ਹੈ।

ਦੱਸ ਦਈਏ ਹਮਲੇ ‘ਚ ਮਾਰੀ ਗਈ ਸਟੈਫਨੀ ਪੁਲਿਸ ਸਟੇਸ਼ਨ ‘ਚ ਪ੍ਰਸ਼ਾਸਨਿਕ ਸਹਾਇਕ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਫਰਾਂਸ ਦੇ ਅੱਤਵਾਦ ਵਿਰੋਧੀ ਵਕੀਲ ਨੇ ਕਿਹਾ ਕਿ ਹਮਲੇ ‘ਚ ਤਿੰਨ ਸ਼ੱਕੀ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ‘ਚ ਇੰਟੈਲੀਜੈਂਸ ਸਰਵਿਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਸਤੋਂ ਇਲਾਵਾ ਅਪਰਾਧ ਰੋਕੂ ਮਾਮਲਿਆਂ ਦੇ ਮੁੱਖ ਵਕੀਲ ਜੀਨ ਫ੍ਰੈਂਕੋਇਸ ਨੇ ਕਿਹਾ ਕਿ ਹਮਲਾਵਰ ਦਾ ਮਕਸਦ ਦਹਿਸ਼ਤ ਫੈਲਾਉਣਾ ਸੀ। ਪਿਛਲੇ ਕੁਝ ਸਾਲਾਂ ‘ਚ ਫਰਾਂਸ ‘ਚ ਇਸਲਾਮਿਕ ਕੱਟੜਪੰਥੀਆਂ ਨੇ ਕਈ ਹਮਲੇ ਕੀਤੇ ਹਨ। ਮੈਕਰੋਂ ਸਰਕਾਰ ਨੇ ਕੱਟੜਪੰਥੀਆਂ ਦੀਆਂ ਅੱਤਵਾਦੀ ਘਟਨਾਵਾਂ ‘ਤੇ ਕੰਟਰੋਲ ਲਈ ਇਕ ਵਿਸ਼ੇਸ਼ ਕਾਨੂੰਨ ਵੀ ਬਣਾਇਆ ਹੈ ਜਿਸ ਸਬੰਧੀ ਮੁਸਲਮਾਨਾਂ ‘ਚ ਰੋਸ ਹੈ।

TAGGED:
Share this Article
Leave a comment