ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ, ਜਾਣੋ ਪੂਰਾ ਮਾਮਲਾ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਨੇ ਕੋਰੋਨਾ ਮਹਾਮਾਰੀ ਅਤੇ ਅੱਤਵਾਦੀ ਖ਼ਤਰਿਆਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ‘ਚ ਕਿਹਾ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਪਾਕਿਸਤਾਨ ਲਈ ਦਰਜਾ ਤਿੰਨ ਟ੍ਰੈਵਲ ਹੈਲਥ ਨੋਟਿਸ ਜਾਰੀ ਕੀਤਾ ਹੈ। ਐਡਵਾਇਜ਼ਰੀ ‘ਚ ਕਿਹਾ ਕਿ ਕੋਰੋਨਾ ਦੇ ਕਾਰਨ ਯਾਤਰੀਆਂ ਨੂੰ ਅੰਤਰਰਾਸ਼ਟਰੀ ਸਰਹੱਦਾਂ ਸੀਲ ਹੋਣ, ਹਵਾਈ ਯਾਤਰਾ ਬੰਦ ਹੋਣ ਤੇ ਅਵਾਜਾਈ ਪਾਬੰਦੀਆਂ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਐਡਵਾਇਜ਼ਰੀ ਅਨੁਸਾਰ ਅਮਰੀਕੀ ਨਾਗਰਿਕਾਂ ਨੂੰ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬੇ ‘ਚ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ। ਇਸ ਦੀ ਵਜ੍ਹਾ ਅੱਤਵਾਦ ਹੈ। ਇਸ ਦੇ ਇਲਾਵਾ ਅੱਤਵਾਦ ਦੇ ਚੱਲਦੇ ਸਰਹੱਦ ‘ਤੇ ਹਥਿਆਰਬੰਦ ਟਕਰਾਅ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਐਡਵਾਇਜ਼ਰੀ ਅਨੁਸਾਰ ਪਾਕਿਸਤਾਨ ‘ਚ ਅੱਤਵਾਦੀ ਸਮੂਹ ਲਗਾਤਾਰ ਹਮਲੇ ਕਰ ਰਹੇ ਹਨ। ਪਾਕਿਤਸਾਨ ‘ਚ ਅੱਤਵਾਦ ਦਾ ਇਤਿਹਾਸ ਪੁਰਾਣਾ ਹੈ ਤੇ ਇੱਥੇ ਹਿੰਸਾ ਬਹੁਤ ਸਾਰੀਆਂ ਰੈਡੀਕਲ ਵਿਚਾਰਧਾਰਾ ਪ੍ਰਾਪਤ ਕਰ ਰਹੀ ਹੈ। ਇਸ ਕਾਰਨ ਕੱਟੜਪੰਥੀ ਤਾਕਤਾਂ ਫ਼ੌਜ, ਪੁਲਿਸ ਤੇ ਆਮ ਲੋਕਾਂ ਨੂੰ ਇਕੋ-ਜਿਹੇ ਨਿਸ਼ਾਨਾ ਬਣਾ ਰਹੀਆਂ ਹਨ। ਜਿਸ ਦੇ ਚੱਲਦਿਆਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ।

Share this Article
Leave a comment