ਓਟਵਾ/ਵਾਸ਼ਿੰਗਟਨ: ਕੈਨੇਡਾ ਅਤੇ ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਕਾਰਨ ਵੱਖ-ਵੱਖ ਹਾਦਸਿਆਂ ਵਿੱਚ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕੌਮਾਂਤਰੀ ਹਵਾਈ ਅੱਡੇ ਬੰਦ ਹੋਣ ਕਾਰਨ ਹਜ਼ਾਰਾਂ ਯਾਤਰੀ ਏਅਰਪੋਰਟਸ ’ਤੇ ਫਸੇ ਹੋਏ ਹਨ। ਤੂਫਾਨ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ ਹੈ, ਉਥੇ ਹੀ ਦੂਜੇ ਪਾਸੇ ਕੈਨੇਡਾ ਵਿੱਚ ਵੀ ਮੌਸਮ ਕਾਫ਼ੀ ਖਰਾਬ ਚੱਲ ਰਿਹਾ ਹੈ। ਬਰਫ਼ੀਲੇ ਤੂਫ਼ਾਨ ਕਾਰਨ ਜਿੱਥੇ ਓਨਟਾਰੀਓ ਦੇ ਵਾਲਮਾਰਟ ਵਿੱਚ ਦਰਜਨਾਂ ਲੋਕ ਰਾਤ ਕੱਟਣ ਲਈ ਮਜਬੂਰ ਹੋ ਗਏ, ਉੱਥੇ ਕਈ ਟਰੇਨਾਂ ਰੱਦ ਹੋਣ ਕਾਰਨ ਸੈਂਕੜੇ ਯਾਤਰੀ ਫ਼ਸੇ ਹੋਏ ਹਨ।
ਪੂਰੇ ਅਮਰੀਕਾ ਵਿੱਚ ਖਰਾਬ ਮੌਸਮ, ਸੜਕ ਹਾਦਸੇ, ਦਰੱਖਤ ਡਿੱਗਣ ਅਤੇ ਹੋਰ ਕਾਰਨਾਂ ਕਰਕੇ 18 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਸਥਿਤੀ ਉਸ ਖ਼ਤਰਨਾਕ ਚੱਕਰਵਾਤ ਕਾਰਨ ਹੋਈ, ਜਿਸ ਨੂੰ ਬੰਬ ਚੱਕਰਵਾਤ ਦੇ ਨਾਮ ਦਿੱਤਾ ਗਿਆ। ਨਿਊਯਾਰਕ ਦੇ ਬਫ਼ਲੋ ਏਰੀਆ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚੋਂ ਦੋ ਲੋਕ ਠੰਢ ਦੇ ਚਲਦਿਆਂ ਬਿਮਾਰ ਹੋਣ ਕਾਰਨ ਘਰ ‘ਚ ਹੀ ਮੌਤ ਦੇ ਮੂੰਹ ਵਿੱਚ ਚਲੇ ਗਏ। ਇਨਾਂ ਲੋਕਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ ਅਤੇ ਬਰਫ਼ੀਲੇ ਤੂਫ਼ਾਨ ਕਾਰਨ ਐਮਰਜੈਂਸੀ ਮੈਡੀਕਲ ਟੀਮਾਂ ਇਨਾਂ ਤੱਕ ਨਹੀਂ ਪਹੁੰਚ ਸਕੀਆਂ। 17 ਲੱਖ ਘਰਾਂ ਦੀ ਬੱਤੀ ਗੁੱਲ ਹੋਣ ਕਾਰਨ ਲੋਕ ਹਨੇਰੇ ‘ਚ ਰਾਤਾਂ ਕੱਟ ਰਹੇ ਹਨ। ਬਰਫ਼ ਅਤੇ ਬਰਫ਼ੀਲੇ ਤੂਫ਼ਾਨ ਕਾਰਨ ਯੂਐਸ ਪੈਸੀਫਿਕ ਨੋਰਥ ਵੈਸਟ ਦੇ ਪ੍ਰਮੁੱਖ ਹਵਾਈ ਅੱਡਿਆਂ ‘ਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉੱਤਰ-ਪੱਛਮੀ ਅਮਰੀਕੀ ਰਾਜ ਵਾਸ਼ਿੰਗਟਨ ਦੇ ਸਭ ਤੋਂ ਵੱਡੇ ਸ਼ਹਿਰ ਸਿਏਟਲ ਨੇ 449 ਫਲਾਈਟਸ ਤੇ ਰੋਕ ਲਗਾ ਦਿੱਤੀ ਗਈ।
ਓਰੇਗਨ ਦੇ ਪੋਰਟਲੈਂਡ ਨੇ 202 ਅਤੇ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਹਵਾਈ ਅੱਡੇ ‘ਤੇ 51 ਉਡਾਣਾਂ ਰੱਦ ਹੋ ਗਈਆਂ। ਨਿਊਯਾਰਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੂਫ਼ਾਨ ਕਾਰਨ ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਸੋਮਵਾਰ ਸਵੇਰ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।
ਉੱਧਰ ਕੈਨੇਡਾ ਵਿੱਚ ਵੀ ਬਰਫ਼ ਅਤੇ ਬਰਫ਼ੀਲੇ ਤੂਫ਼ਾਨ ਦਾ ਕਹਿਰ ਜਾਰੀ ਇਸ ਕਾਰਨ ਬੀਤੀ ਰਾਤ ਵਾਲਮਾਰਟ ਦੇ ਇੱਕ ਸਟੋਰ ਵਿੱਚ ਦਰਜਨਾਂ ਲੋਕ ਫ਼ਸਗਏ, ਜਿਨਾਂ ਨੂੰ ਮਜਬੂਰਨ ਉੱਥੇ ਹੀ ਰਾਤ ਗੁਜ਼ਾਰਨੀ ਪਈ। ਇਨਾਂ ਵਿੱਚ ਸ਼ੌਪਿੰਗ ਕਰਨ ਆਏ 50 ਕਸਟਮਰ ਅਤੇ 48 ਸਟਾਫ਼ ਮੈਂਬਰ ਮੌਜੂਦ ਸਨ।