ਅਫਗਾਨਿਸਤਾਨ: ਕਾਬੁਲ ਦੀ ਮਸਜਿਦ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ‘ਚ 2 ਦੀ ਮੌਤ

TeamGlobalPunjab
1 Min Read

ਕਾਬੁਲ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਇੱਕ ਮਸਜਿਦ ‘ਚ ਹੋਏ ਆਤਮਘਾਤੀ ਬੰਬ ਧਮਾਕੇ ‘ਚ ਮਸਜਿਦ ਦੇ ਇਮਾਮ ਮੁੱਲਾ ਮੁਹੰਮਦ ਅਯਾਜ਼ ਨਿਆਜੀ ਸਮੇਤ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਐਨ ਉਸ ਮੌਕੇ ਹੋਇਆ ਜਦੋਂ ਲੋਕ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰਿਅਨ ਨੇ ਦੱਸਿਆ ਕਿ ਵਜ਼ੀਰ ਅਕਬਰ ਖ਼ਾਨ ਮਸਜਿਦ ਨੂੰ ਸ਼ਾਮ 7.25 ਵਜੇ ਨਿਸ਼ਾਨਾ ਬਣਾਇਆ ਗਿਆ ਜਦੋਂ ਲੋਕ ਸ਼ਾਮ ਦੀ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ।

ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਇਮਾਮ ਮੁੱਲਾ ਮੁਹੰਮਦ ਅਯਾਜ਼ ਨਿਆਜੀ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਆਈਐਸਆਈ ਸੰਗਠਨ ਪਿਛਲੇ ਕੁਝ ਹਫ਼ਤਿਆਂ ਤੋਂ ਕਾਬੁਲ ਵਿੱਚ ਹਮਲੇ ਕਰ ਰਿਹਾ ਹੈ ਅਤੇ ਆਈਐੱਸਆਈ ਸੰਗਠਨ ਪਿਛਲੇ ਸਮੇਂ ਵਿੱਚ ਵੀ ਅਫਗਾਨਿਸਤਾਨ ਦੀਆਂ ਮਸਜਿਦਾਂ ‘ਤੇ ਹਮਲੇ ਕਰ ਚੁੱਕਾ ਹੈ।

Share this Article
Leave a comment