ਕੀ ਤੁਹਾਡਾ ਵੀ ਬਹੁਤ ਜਲਦੀ ਪੇਟ ਹੋ ਜਾਂਦਾ ਖਰਾਬ? ਇਹ 4 ਭੋਜਨ ਹੋ ਸਕਦੇ ਨੇ ਜ਼ਿੰਮੇਵਾਰ

Global Team
2 Min Read

ਗਲਤ ਖੁਰਾਕ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ‘ਚੋ ਇੱਕ ਹੈ ਪੇਟ ਦੀ ਸਮੱਸਿਆ। ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਪੇਟ ਖਰਾਬ ਹੋਣ ਪਿੱਛੇ ਤੁਹਾਡੀਆਂ ਖਾਣ-ਪੀਣ ਦੀਆਂ ਆਦਤਾਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਪੇਟ ਖਰਾਬ ਕਰਨ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਪੇਟ ਖਰਾਬ ਹੋਣ ਪਿੱਛੇ ਜ਼ਿੰਮੇਵਾਰ ਭੋਜਨ

ਕੁਝ ਲੋਕ ਬਹੁਤ ਜ਼ਿਆਦਾ ਚਿਪਸ, ਠੰਢੇ ਪੀਣ ਵਾਲੇ ਪਦਾਰਥ, ਚਾਕਲੇਟ, ਬਿਸਕੁਟ, ਪੀਜ਼ਾ, ਕੇਕ ਆਦਿ ਖਾਂਦੇ ਹਨ। ਇਹ ਸਭ ਅਲਟਰਾ ਪ੍ਰੋਸੈਸਡ ਫੂਡ ਹਨ। ਇਨ੍ਹਾਂ ਭੋਜਨਾਂ ਵਿੱਚ ਲੂਣ, ਖੰਡ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਨ੍ਹਾਂ ਨੂੰ ਬਹੁਤ ਜ਼ਿਆਦਾ ਖਾਣ ਨਾਲ ਪੇਟ ‘ਚ ਬੈਕਟੀਰੀਆ ਪੈਂਦਾ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ।

ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਮਾਹਿਰਾਂ ਦੇ ਇੱਕ ਸਮੂਹ ਨੇ ਖੁਲਾਸਾ ਕੀਤਾ ਹੈ ਕਿ ਅਲਟਰਾ ਪ੍ਰੋਸੈਸਡ ਭੋਜਨ ਪੇਟ ਵਿੱਚ ਬੈਕਟੀਰੀਆ ਨੂੰ ਪ੍ਰਭਾਵਿਤ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਲੰਬੇ ਸਮੇਂ ਵਿੱਚ ਇਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਖੰਡ ਦੀ ਮਾਤਰਾ ਜ਼ਿਆਦਾ ਹੋਣ ਵਾਲੇ ਭੋਜਨ ਦਾ ਸੇਵਨ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਮਾੜੇ ਬੈਕਟੀਰੀਆ ਨੂੰ ਵਧਾ ਸਕਦਾ ਹੈ। ਇਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਰਿਫਾਇੰਡ ਸ਼ੂਗਰ ਅਤੇ ਮਿੱਠੇ ਵਾਲੇ ਭੋਜਨ ਤੋਂ ਦੂਰ ਰਹਿਣਾ ਬਿਹਤਰ ਹੈ ਜੋ ਪੇਟ ਵਿੱਚ ਬੈਕਟੀਰੀਆ ਦੇ ਸੰਤੁਲਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਕੁਝ ਲੋਕ ਜ਼ਿਆਦਾ ਤਲੇ ਹੋਏ ਭੋਜਨ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਪਚਣ ‘ਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਕਾਰਨ ਪੇਟ ਦੀ ਸਿਹਤ ਖਰਾਬ ਹੁੰਦੀ ਹੈ। ਇਸ ਲਈ ਤਲੇ ਹੋਏ ਪਕਵਾਨਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ।

ਕੁਝ ਲੋਕ ਮਿੱਠੇ ਵਾਲੇ ਭੋਜਨ ਦੀ ਬਜਾਏ ਨਕਲੀ ਖੰਡ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ। ਨਕਲੀ ਖੰਡ ਸਿਹਤ ਲਈ ਚੰਗੀ ਨਹੀਂ ਹੁੰਦੀ ਹੈ। ਇਨ੍ਹਾਂ ਦਾ ਇਮਿਊਨ ਸਿਸਟਮ ‘ਤੇ ਅਸਰ ਪੈਂਦਾ ਹੈ ਅਤੇ ਨਤੀਜੇ ਵਜੋਂ ਨਾ ਸਿਰਫ਼ ਪੇਟ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ਸਗੋਂ ਪੇਟ ਵਿਚਲੇ ਚੰਗੇ ਬੈਕਟੀਰੀਆ ਨੂੰ ਵੀ ਅਸੰਤੁਲਿਤ ਕਰਦੇ ਹਨ। ਇਸ ਲਈ ਇਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

Share This Article
Leave a Comment