ਯੂਪੀ ਚੋਣ ਨਤੀਜੇ 2022- ਰੁਝਾਨਾਂ ’ਚ ਭਾਜਪਾ ਨੂੰ ਮਿਲਿਆ ਬਹੁਮਤ, ਭਾਜਪਾ ਨੂੰ 230 ਤੇ ਸਪਾ ਨੂੰ 103 ਸੀਟਾਂ ‘ਤੇ ਮਿਲੀ ਲੀਡ 

TeamGlobalPunjab
1 Min Read

ਨਿਊਜ਼ ਡੈਸਕ- ਉੱਤਰ ਪ੍ਰਦੇਸ਼ ‘ਚ ਵੋਟਾਂ ਦੀ ਗਿਣਤੀ ਦੌਰਾਨ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਲਖਨਊ ਸਥਿਤ ਪਾਰਟੀ ਦਫ਼ਤਰ ਪਹੁੰਚ ਗਏ ਹਨ। ਦੱਸ ਦੇਈਏ ਕਿ 403 ‘ਚੋਂ 389 ਸੀਟਾਂ ‘ਤੇ ਰੁਝਾਨ ਆਇਆ ਹੈ ਅਤੇ ਭਾਜਪਾ 230 ਸੀਟਾਂ ‘ਤੇ ਅੱਗੇ ਹੈ, ਜਦਕਿ ਸਪਾ 103 ‘ਤੇ ਅੱਗੇ ਹੈ।

ਗੋਰਖਪੁਰ ਸਦਰ ਵਿਧਾਨ ਸਭਾ ਸੀਟ ‘ਤੇ ਦੋ ਗੇੜਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਉਮੀਦਵਾਰ ਯੋਗੀ ਆਦਿੱਤਿਆਨਾਥ ਅੱਗੇ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ 10888 ਵੋਟਾਂ ਮਿਲੀਆਂ ਹਨ, ਜਦਕਿ ਸਪਾ ਉਮੀਦਵਾਰ ਸੁਭਾਵਤੀ ਸ਼ੁਕਲਾ ਨੂੰ 2525 ਵੋਟਾਂ ਮਿਲਿਆ ਹਨ। ਸੀਐੱਮ ਯੋਗੀ 8363 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਗੋਰਖਪੁਰ ਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਅੱਗੇ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment