30 ਲੱਖ ਦੀ ਫਿਰੌਤੀ ਲਈ ਅਗਵਾਹ ਕੀਤੀ ਬੱਚੀ ਦਾ ਬੁਲੰਦ ਸ਼ਹਿਰ ਤੋਂ ਮਿਲਿਆ ਸ਼ਰੀਰ!

Global Team
2 Min Read

ਨਵੀਂ ਦਿੱਲੀ: ਗਾਜ਼ੀਆਬਾਦ ਤੋਂ ਐਤਵਾਰ ਨੂੰ 30 ਲੱਖ ਦੀ ਫਿਰੌਤੀ ਲਈ ਅਗਵਾ ਕੀਤੀ ਗਈ 11 ਸਾਲਾ ਬੱਚੀ ਦੀ ਲਾਸ਼ ਬੁਲੰਦਸ਼ਹਿਰ ਤੋਂ ਮਿਲਣ ਦੀ ਖਬਰ ਸਾਹਮਣੇ ਹੈ। ਦੱਸਿਆ ਜਾ ਰਿਹਾ ਹੈ ਕਿ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣਾ ਖੇਤਰ ਦੀ ਨਈ ਬਸਤੀ ਕਾਲੋਨੀ ‘ਚ ਰਹਿਣ ਵਾਲੀ ਖੁਸ਼ੀ ਨੂੰ  30 ਲੱਖ ਦੀ ਫਿਰੌਤੀ ਲਈ ਅਗਵਾ ਕਰ ਲਿਆ ਗਿਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਉਸੇ ਰਾਤ ਅਗਵਾਕਾਰਾਂ ਨੇ ਉਸ ਨੂੰ ਮਾਰ ਕੇ ਬੁਲੰਦਸ਼ਹਿਰ ਦੇਹਤ ਕੋਤਵਾਲੀ ਦੇ ਸਰਾਏ ਛਬੀਲਾ ਦੇ ਜੰਗਲਾਂ ‘ਚ ਸੁੱਟ ਦਿੱਤਾ ਸੀ। ਖੁਸ਼ੀ ਦੀ ਲਾਸ਼ ਨੂੰ ਬਾਰਦਾਨੇ ਵਿੱਚ ਸੁੱਟ ਦਿੱਤਾ ਗਿਆ ਸੀ। 3 ਦਿਨਾਂ ਤੱਕ ਗਾਜ਼ੀਆਬਾਦ ਪੁਲਸ ਇਸ ਮਾਮਲੇ ‘ਚ ਚੁੱਪ ਬੈਠੀ ਰਹੀ, ਜਿਸ ਕਾਰਨ ਨਾ ਤਾਂ ਬੱਚੀ ਨੂੰ ਸੁਰੱਖਿਅਤ ਬਰਾਮਦ ਕੀਤਾ ਜਾ ਸਕਿਆ ਅਤੇ ਨਾ ਹੀ ਦੋਸ਼ੀਆਂ ਨੂੰ ਫੜ ਸਕੀ।

ਮੰਗਲਵਾਰ ਨੂੰ ਗਾਜ਼ੀਆਬਾਦ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪ੍ਰੋਗਰਾਮ ਕਾਰਨ ਗਾਜ਼ੀਆਬਾਦ ਪੁਲਸ ਨੇ ਮਾਮਲੇ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ।ਗਾਜ਼ੀਆਬਾਦ ਪੁਲਸ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਖੁਸ਼ੀ ਆਪਣੇ ਪਰਿਵਾਰ ਨਾਲ ਗਾਜ਼ੀਆਬਾਦ ਵਿੱਚ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਗੁਆਂਢੀ ਬਬਲੂ ਨੇ 30 ਲੱਖ ਦੀ ਫਿਰੌਤੀ ਦੀ ਯੋਜਨਾ ਬਣਾਈ ਸੀ। ਦੋਸ਼ ਹੈ ਕਿ ਰਿਸ਼ਤੇਦਾਰ ਪੁਲੀਸ ਦੇ ਚੱਕਰ ਕੱਟਦੇ ਰਹੇ ਪਰ ਪੁਲੀਸ ਟਾਲ-ਮਟੋਲ ਕਰਦੀ ਰਹੀ। ਹੁਣ ਬੁਲੰਦਸ਼ਹਿਰ ‘ਚ ਬੱਚੀ ਦੀ ਲਾਸ਼ ਮਿਲੀ ਹੈ, ਜਿਸ ਤੋਂ ਸਾਫ ਦਿਖਾਈ ਦਿੰਦਾ ਹੈ ਕਿ ਗਾਜ਼ੀਆਬਾਦ ਪੁਲਸ ਦੀ ਬੱਚਿਆਂ ਜਾਂ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਕਿੰਨੀ ਹੈ।

Share this Article
Leave a comment