ਆਉਣ ਵਾਲੇ ਸਮੇਂ ‘ਚ ਡੁੱਬ ਜਾਵੇਗੀ ਸੁਪਨਿਆਂ ਦੀ ਨਗਰੀ ‘ਮੁੰਬਈ’

TeamGlobalPunjab
2 Min Read

ਨਵੀਂ ਦਿੱਲੀ: ਸਮੁੰਦਰ ਦਾ ਤੇਜੀ ਨਾਲ ਵੱਧ ਰਿਹਾ ਪਾਣੀ ਦਾ ਪੱਧਰ ਸਾਲ 2050 ਤੱਕ ਦੁਨੀਆ ਦੇ ਕਿੰਨੇ ਸ਼ਹਿਰਾਂ ਨੂੰ ਪ੍ਰਭਾਵਿਤ ਕਰੇਗਾ ਇਸਨੂੰ ਲੈ ਕੇ ਇੱਕ ਨਵੀਂ ਰਿਸਰਚ ਸਾਹਮਣੇ ਆਈ ਹੈ। ਜਿਸ ਦੇ ਮੁਤਾਬਕ, ਪਾਣੀ ਦਾ ਪੱਧਰ ਵਧਣ ਨਾਲ ਦੁਨੀਆ ਭਰ ਵਿੱਚ 15 ਕਰੋੜ ਲੋਕ ਪ੍ਰਭਾਵਿਤ ਹੋਣਗੇ ਤੇ ਇਨ੍ਹਾਂ ਕੋਲ ਰਹਿਣ ਲਈ ਕੋਈ ਘਰ ਨਹੀਂ ਬਚੇਗਾ।

ਇਨ੍ਹਾਂ ‘ਚ ਕਈ ਸ਼ਹਿਰ ਤਾਂ ਅਜਿਹੇ ਹਨ ਜਿਨ੍ਹਾਂ ਦੇ ਤਟ ਪੂਰੀ ਤਰ੍ਹਾਂ ਪਾਣੀ ਵਿੱਚ ਸਮਾ ਜਾਣਗੇ ਰਿਸਰਚ ਕਰਨ ਵਾਲੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਸੈਟੇਲਾਇਟ ਦੀ ਸਹਾਇਤਾ ਨਾਲ ਇਸ ਨੂੰ ਆਂਕਿਆ ਗਿਆ ਹੈ, ਜੋ ਕਿ ਬਹੁਤ ਹੀ ਸਟੀਕ ਹੈ। ਇੱਥੋਂ ਤੱਕ ਕਿ ਹੁਣ ਤੱਕ ਜਿੰਨੀ ਵੀ ਰਿਸਰਚ ਸਮੁੰਦਰ ਦੇ ਵੱਧ ਰਹੇ ਪੱਧਰ ਨੂੰ ਲੈ ਕੇ ਹੋਈ ਹੈ, ਇਹ ਉਨ੍ਹਾਂ ਸਭ ‘ਚੋਂ ਸਹੀ ਹੈ। ਇਹ ਰਿਸਰਚ ਨਿਊ ਜਰਸੀ ਸਥਿਤੀ ਵਿਗਿਆਨ ਆਰਗਨਾਈਜੇਸ਼ਨ ਕਲਾਈਮੇਟ ਸੈਂਟਰ ਨੇ ਜਾਰੀ ਕੀਤੀ ਹੈ ਤੇ ਜਰਨਲ ਨੇਚਰ ਕੰਮਿਉਨਿਕੇਸ਼ਨ ਵਿੱਚ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

- Advertisement -

ਡੁੱਬ ਜਾਵੇਗੀ ਮੁੰਬਈ
ਨਵੀਂ ਰਿਸਰਚ ਵਿੱਚ ਭਾਰਤ ਦੀ ਆਰਥਿਕ ਰਾਜਧਾਨੀ ਦੇ ਬਾਰੇ ਖੁਲਾਸਾ ਕੀਤਾ ਗਿਆ ਹੈ ਕਿ ਸ਼ਹਿਰ ਦੇ ਕਈ ਮੁੱਖ ਹਿੱਸਿਆਂ ਦਾ ਸਫਾਇਆ ਹੋ ਜਾਵੇਗਾ। ਵੱਧ ਰਹੇ ਪਾਣੀ ਦੇ ਪੱਧਰ ਦੀ ਚਪੇਟ ਵਿੱਚ ਆਉਣ ਨਾਲ ਕਈ ਇਲਾਕੇ ਪਾਣੀ ਵਿੱਚ ਡੁੱਬ ਜਾਣਗੇ। ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰਨ ਵਾਲੀ ਇੱਕ ਮਾਈਗ੍ਰੇਸ਼ਨ ਸੰਸਥਾ ਦੀ ਕੋਆਰਡੀਨੇਟਰ ਡਾਇਨਾ ਲੋਨੇਸਕੋ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ ਤੋਂ ਹੀ ਲੋਕਾਂ ਨੂੰ ਰੀਲੋਕੇਟ ਕਰਨ ਦਾ ਪਲਾਨ ਤਿਆਰ ਕਰ ਲੈਣਾ ਚਾਹੀਦਾ ਹੈ।

Share this Article
Leave a comment