ਗਰਭਵਤੀ ਦੌਰਾਨ 3 ਹਫ਼ਤਿਆਂ ਤੋਂ ਬਾਅਦ ਦੁਬਾਰਾ ਗਰਭਵਤੀ ਹੋਣ ਦੀ ਅਨੋਖੀ ਘਟਨਾ

TeamGlobalPunjab
2 Min Read

ਵਰਲਡ ਡੈਸਕ – ਇਸ ਗੱਲ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ, ਪਰ ਇਹ ਸੱਚ ਹੈ ਕਿ ਇਕ ਔਰਤ ਜੋ ਤਿੰਨ ਹਫ਼ਤਿਆਂ ਤੋਂ ਗਰਭਵਤੀ ਸੀ, ਦੁਬਾਰਾ ਗਰਭਵਤੀ ਹੋ ਗਈ ਤੇ ਇੱਕ ਹੀ ਦਿਨ ‘ਚ ਉਸ ਨੇ ਰੇਅਰ ‘ਸੁਪਰ ਜੁੜਵਾ’ ਬੱਚਿਆਂ ਨੂੰ ਜਨਮ ਦਿੱਤਾ। ਮਹੱਤਵਪੂਰਣ ਗੱਲ ਇਹ ਹੈ ਕਿ ਔਰਤ ਲਈ ਦੋਵਾਂ ਜੁੜਵਾਂ ਬੱਚਿਆਂ ਨੂੰ ਕੰਸਿਵ ਕਰਨ ਦਾ ਸਮਾਂ ਵੱਖਰਾ ਹੈ।

ਇਹ ਕਪਲ ਪਿਛਲੇ ਕਈ ਸਾਲਾਂ ਤੋਂ ਇਕ ਬੱਚੇ ਦੀ ਇੱਛਾ ਰੱਖਦਾ ਸੀ ਤੇ ਜਦੋਂ ਰੇਬੇਕਾ ਨੇ ਫਰਟੀਲਿਟੀ ਮੈਡੀਕੇਸ਼ਨ ਲਈ, ਤਾਂ ਉਨ੍ਹਾਂ ਦੀ ਇੱਛਾ ਪੂਰੀ ਹੋ ਗਈ। ਰੇਬੇਕਾ ਤੇ ਉਸ ਦੇ ਸਾਥੀ ਰਾਈਸ ਉਸ ਵੇਲੇ ਹੋਰ ਖੁਸ਼ੀ ਦੇ ਨਾਲ ਹੈਰਾਨ ਹੋਏ ਜਦੋਂ ਡਾਕਟਰ ਨੇ ਇਕ ਹੋਰ ਬੱਚਾ, ਰੇਬੇਕਾ ਦੇ ਤੀਜੇ ਅਲਟਰਾਸਾਊਂਡ ‘ਚ ਦੇਖਿਆ। ਉਸ ਸਮੇਂ ਰੇਬੇਕਾ 12 ਹਫ਼ਤਿਆਂ ਦੀ ਗਰਭਵਤੀ ਸੀ।

ਉਨ੍ਹਾਂ ਇੱਕ ਪੋਸਟ ‘ਚ ਲਿਖਿਆ ਕਿ, “ਗੁੱਡ ਮੌਰਨਿੰਗ ਅਮਰਿਕਾ”, ਅਸਲ ‘ਚ ਇੱਕ ਦੀ ਬਜਾਏ ਦੋ ਬੱਚੇ ਹੋਣਾ ਹੈਰਾਨ ਕਰਨ ਵਾਲਾ ਹੈ ਤੇ ਦੋਵਾਂ ਬੱਚਿਆਂ ‘ਚ ਤਿੰਨ ਹਫ਼ਤਿਆਂ ਦਾ ਅੰਤਰ ਸੀ, ਜਿਸ ਨੂੰ ਡਾਕਟਰ ਵੀ ਸਮਝ ਨਹੀਂ ਸਕੇ।”

ਰੇਬੇਕਾ ਦੀ ਪ੍ਰੈਗਨੈਂਸੀ ਇਕ ਬਹੁਤ ਹੀ ਰੇਅਰ ਕੇਸ ਸੀ ਕਿਉਂਕਿ ਡਾਕਟਰ ਸ਼ੁਰੂ ‘ਚ ਇਸ ਦਾ ਪਤਾ ਨਹੀਂ ਲਗਾ ਸਕੇ। ਇੱਥੋਂ ਤਕ ਕਿ ਰੇਬੇਕਾ ਦੇ ਡਾਕਟਰ ਡੇਵਿਡ ਵਾਕਰ ਜੋ ਬਾਥ ਦੇ ਰਾਇਲ ਯੂਨਾਈਟਿਡ ਹਸਪਤਾਲ ‘ਚ OBGYN ਹਨ ਨੇ ਕਿਹਾ ਕਿ ਇਹ ਬਹੁਤ ਹੀ ਦੁਰਲੱਭ ਘਟਨਾ ਹੈ। ਰੇਬੇਕਾ ਦੀ ਗਰਭ ਅਵਸਥਾ ਨੂੰ ਸੁਪਰਫੀਟੇਸ਼ਨ ਵਜੋਂ ਪਛਾਣਿਆ ਗਿਆ ਸੀ। ਜਿੱਥੇ ਪਹਿਲੀ ਗਰਭ ਅਵਸਥਾ ਦੌਰਾਨ ਦੂਜੀ ਗਰਭ ਅਵਸਥਾ ਸਬੰਧੀ ਪਤਾ ਲਗਿਆ। ਇਸ ਸਥਿਤੀ ‘ਚ ਓਵਰੀ ਤੋਂ ਐੱਗ ਦੋ ਵੱਖ ਵੱਖ ਮੌਕਿਆਂ ‘ਤੇ ਰਿਲੀਜ਼ ਹੋਏ ਸੀ।

- Advertisement -

ਰੇਬੇਕਾ ਦੀ ਪ੍ਰੈਗਨੈਂਸੀ ਡਾਕਟਰਾਂ ਲਈ ਵੀ ਬਹੁਤ ਚੁਣੌਤੀਪੂਰਨ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਇਕ ਸਮੇਂ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਛੋਟਾ ਬੱਚਾ ਬਚ ਨਹੀਂ ਸਕਦਾ। ਪਰ ਇੱਕ ਚਮਤਕਾਰ ਦੀ ਤਰ੍ਹਾਂ, ਪਿਛਲੇ ਸਤੰਬਰ ਉਸ ਨੇ ਇੱਕ ਪੁੱਤਰ ਨੂਹ ਅਤੇ ਇੱਕ ਧੀ, ਰੋਸਿਲ ਨੂੰ ਜਨਮ ਦਿੱਤਾ।

TAGGED:
Share this Article
Leave a comment