ਉਨਾਓ ਬਲਾਤਕਾਰ ਮਾਮਲੇ ‘ਚ ਕੁਲਦੀਪ ਸੇਂਗਰ ਦੋਸ਼ੀ ਕਰਾਰ

TeamGlobalPunjab
1 Min Read

ਨਵੀਂ ਦਿੱਲੀ: ਉਨਾਓ ਬਲਾਤਕਾਰ ਮਾਮਲੇ ‘ਚ ਆਖਰ ਅਦਾਲਤ ਦਾ ਫੈਸਲਾ ਆ ਹੀ ਗਿਆ। ਦਿੱਲੀ ਦੇ ਤੀਸ ਹਜ਼ਾਰੀ ਕੋਰਟ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਬੀਜੇਪੀ ‘ਚੋਂ ਬਾਹਰ ਕੱਢੇ ਹੋਇਆ ਆਗੂ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਹੋਰ ਦੋਸ਼ੀ ਸ਼ਸ਼ੀ ਸਿੰਘ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ।

ਧਿਆਨ ਯੋਗ ਹੈ ਕਿ 2017 ਵਿੱਚ ਪੀੜਤਾ ਦੇ ਨਾਲ ਜਬਰ ਜਨਾਹ ਕੀਤਾ ਗਿਆ ਸੀ 2018 ਵਿੱਚ ਸੀਬੀਆਈ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ ਸਜ਼ਾ ‘ਤੇ ਹੁਣ ਬਹਿਸ 19 ਦਸੰਬਰ ਨੂੰ ਕੀਤੀ ਜਾਵੇਗੀ। ਦੱਸ ਦਈਏ ਹੈ ਕਿ ਸੇਂਗਰ ਦੇ ਖਿਲਾਫ ਬਲਾਤਕਾਰ ਤੇ ਅਗਵਾਹ ਦੇ ਮਾਮਲੇ ਵਿੱਚ ਤੀਸ ਹਜ਼ਾਰੀ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ।

Share this Article
Leave a comment