ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਅਨਲਾਕ 3 ਲਈ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀਆਂ ਹਨ। ਇਸ ਦੇ ਤਹਿਤ ਪੰਜ ਅਗਸਤ ਤੋਂ ਜਿਮ ਅਤੇ ਯੋਗ ਦੇ ਸੰਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉੱਥੇ ਹੀ, ਰਾਤ ਦੇ ਕਰਫਿਊ ਨੂੰ ਵੀ ਹਟਾ ਦਿੱਤਾ ਗਿਆ ਹੈ।
ਗ੍ਰਹਿ ਮੰਤਰਾਲੇ ਦੀ ਗਾਈਡਲਾਈਨ ਅਨੁਸਾਰ, ਦੇਸ਼ ਭਰ ਵਿੱਚ ਕਾਲਜ, ਸਕੂਲ ਅਤੇ ਮੈਟਰੋ ਨੂੰ ਹੁਣੇ ਬੰਦ ਰੱਖਿਆ ਗਿਆ ਹੈ। ਇਹ ਸਾਰੇ ਅਨਲਾਕ 3 ਵਿੱਚ ਨਹੀਂ ਖੋਲ੍ਹੇ ਜਾ ਸਕਣਗੇ। ਇਸ ਤੋਂ ਇਲਾਵਾ ਸਿਨੇਮਾ ਹਾਲ, ਸਵੀਮਿੰਗ ਪੂਲ, ਸਿਨੇਮਾ ਨੂੰ ਵੀ ਬੰਦ ਰੱਖਿਆ ਗਿਆ ਹੈ । ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਕੰਟੇਨਮੈਂਟ ਜ਼ੋਨ ਵਿੱਚ 31 ਅਗਸਤ ਤੱਕ ਲਈ ਲਾਕਡਾਊਨ ਨੂੰ ਵਧਾ ਦਿੱਤਾ ਹੈ।