ਕੇਂਦਰੀ ਸਿਹਤ ਮੰਤਰਾਲੇ ਨੇ ਜਾਅਲੀ ਐਪ ਨਾ ਵਰਤਣ ਦੀ ਦਿੱਤੀ ਸਲਾਹ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਬੀਤੇ ਬੁੱਧਵਾਰ ਨੂੰ ਲੋਕਾਂ ਨੂੰ ਐਪ ਸਟੋਰਸ ‘ਤੇ ਉਪਲਬਧ ‘ਕੋ-ਵਿਨ’ ਨਾਮ ਦੀਆਂ ਜਾਅਲੀ ਐਪਸ ਡਾਊਨਲੋਡ ਜਾਂ ਰਜਿਸਟਰ ਨਾ ਕਰਨ ਲਈ ਕਿਹਾ ਹੈ। ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਹਨਾਂ ਨਕਲੀ ਐਪਸ ਤੋਂ ਦੂਰ ਰਿਹਾ ਜਾਵੇ।

ਜਾਣਕਾਰੀ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ ਇਹਨਾਂ ਐਪਸ ਨੂੰ ਡਾਉਨਲੋਡ ਨਾ ਕਰੋ ਤੇ ਇਸ ‘ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਨਾਲ ਹੀ ਕਿਹਾ ਕਿ ਐਮਓਐਚਐਫਡਬਲਯੂ ਦੇ ਸਰਕਾਰ ਦੁਆਰਾ ਮਨਜ਼ੂਰ ਕੀਤੇ ਪਲੇਟਫਾਰਮ ਨੂੰ ਲਾਂਚ ਕਰਦੇ ਸਮੇਂ ਲੋੜੀਂਦਾ ਪ੍ਰਚਾਰ ਕੀਤਾ ਜਾਵੇਗਾ।”

ਦੱਸਣਯੋਗ ਹੈ ਕਿ ਕੋ-ਵਿਨ ਐਪ ਟੀਕਾਕਰਨ ਮੁਹਿੰਮ ਦੇ ਪ੍ਰਬੰਧਨ ਲਈ ਵਰਤੀ ਜਵੇਗੀ, ਜਿਸ ਨੂੰ ਜਲਦੀ ਹੀ ਦੇਸ਼ ‘ਚ ਲਿਆਂਦਾ ਜਾਵੇਗਾ। ਇਹ ਐਪ ਵੱਡੇ ਪੱਧਰ ‘ਤੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਤਾਲਮੇਲ ਬਣਾਉਣ ‘ਚ ਸਹਾਇਤਾ ਕਰੇਗੀ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਟਵੀਟ ਕੀਤਾ, “ਸਰਕਾਰ ਦੇ ਆਉਣ ਵਾਲੇ ਅਧਿਕਾਰਤ ਪਲੇਟਫਾਰਮ ਨਾਲ ਮਿਲਦੇ-ਜੁਲਦੇ ਨਾਮਾਂ ਵਾਲੇ ਕੁਝ ਐਪ ਸ਼ਰਾਰਤੀ ਅਨਸਰਾਂ ਦੁਆਰਾ ਤਿਆਰ ਕੀਤੇ ਗਏ ਹਨ, ਜੋ ਐਪ ਸਟੋਰਸ ‘ਤੇ ਹਨ।

Share this Article
Leave a comment