ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਪੁੱਜੇ, ਗਵਰਨਰ ਨਾਲ ਮੁਲਾਕਾਤ ਬਾਅਦ 3 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਕਰਨਗੇ ਦੌਰਾ

Global Team
3 Min Read

ਚੰਡੀਗੜ੍ਹ: ਪੰਜਾਬ ’ਚ ਮੀਂਹ ਅਤੇ ਹੜ੍ਹ ਕਾਰਨ ਵਿਗੜਦੇ ਹਾਲਾਤਾਂ ਵਿਚਾਲੇ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀਰਵਾਰ, 4 ਸਤੰਬਰ 2025 ਨੂੰ ਅੰਮ੍ਰਿਤਸਰ ਪਹੁੰਚੇ। ਉਹ ਇੱਥੇ ਹੜ੍ਹ ਨਾਲ ਪ੍ਰਭਾਵਿਤ ਫਸਲਾਂ ਅਤੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣਗੇ। ਅੰਮ੍ਰਿਤਸਰ ਪਹੁੰਚਦੇ ਹੀ ਉਨ੍ਹਾਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।

ਰਾਜਪਾਲ ਨੇ ਮੰਤਰੀ ਨੂੰ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀ ਹੜ੍ਹ ਰਿਪੋਰਟ ਸੌਂਪੀ। ਇਸ ਤੋਂ ਬਾਅਦ, ਚੌਹਾਨ ਤਿੰਨ ਜ਼ਿਲ੍ਹਿਆਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਅਤੇ ਜ਼ਮੀਨੀ ਹਾਲਾਤ ਦੀ ਸਮੀਖਿਆ ਕਰਨਗੇ। ਇਸ ਦੌਰੇ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਨਾਲ ਹਨ। ਚੌਹਾਨ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਹਰ ਸੰਭਵ ਮਦਦ ਕਰੇਗੀ।

23 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ, 1655 ਪਿੰਡ ਪਾਣੀ ’ਚ

ਪੰਜਾਬ ਦੇ 23 ਜ਼ਿਲ੍ਹੇ ਹੜ੍ਹ ਦੀ ਲਪੇਟ ’ਚ ਹਨ, ਜਿਨ੍ਹਾਂ ’ਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ, ਨਵਾਂਸ਼ਹਿਰ, ਮੋਹਾਲੀ, ਸੰਗਰੂਰ ਅਤੇ ਮੁਕਤਸਰ ਸ਼ਾਮਲ ਹਨ।

1655 ਪਿੰਡਾਂ ’ਚ ਪਾਣੀ ਭਰ ਗਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ:

ਅਮ੍ਰਿਤਸਰ: 390 ਪਿੰਡ

ਗੁਰਦਾਸਪੁਰ: 324 ਪਿੰਡ

ਕਪੂਰਥਲਾ: 178 ਪਿੰਡ

ਲੁਧਿਆਣਾ: 216 ਪਿੰਡ

ਮਾਨਸਾ: 114 ਪਿੰਡ

ਹੁਸ਼ਿਆਰਪੁਰ: 121 ਪਿੰਡ

ਫਿਰੋਜ਼ਪੁਰ: 111 ਪਿੰਡ

ਪਟਿਆਲਾ: 29 ਪਿੰਡ

ਤਰਨਤਾਰਨ: 70 ਪਿੰਡ

ਰੂਪਨਗਰ: 3 ਪਿੰਡ

3.55 ਲੱਖ ਲੋਕ ਪ੍ਰਭਾਵਿਤ

ਹੜ੍ਹ ਨਾਲ 3,55,709 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਸਭ ਤੋਂ ਵੱਧ ਅਸਰ:

ਅੰਮ੍ਰਿਤਸਰ: 1,75,734 ਲੋਕ

ਗੁਰਦਾਸਪੁਰ: 1,45,006 ਲੋਕ

ਫਾਜ਼ਿਲਕਾ: 21,526 ਲੋਕ

ਇਸ ਦੇ ਨਾਲ ਹੀ, ਫਿਰੋਜ਼ਪੁਰ, ਕਪੂਰਥਲਾ, ਮੋਗਾ, ਸੰਗਰੂਰ ਅਤੇ ਮੋਹਾਲੀ ’ਚ ਵੀ ਹਜ਼ਾਰਾਂ ਲੋਕ ਸੰਕਟ ’ਚ ਹਨ।

37 ਮੌਤਾਂ, 3 ਲੋਕ ਲਾਪਤਾ

ਹੁਣ ਤੱਕ 12 ਜ਼ਿਲ੍ਹਿਆਂ ’ਚ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ-ਵਾਰ ਮੌਤਾਂ:

ਅੰਮ੍ਰਿਤਸਰ: 4

ਬਰਨਾਲਾ: 5

ਬਠਿੰਡਾ: 3

ਹੁਸ਼ਿਆਰਪੁਰ: 7

ਜਲੰਧਰ: 9

ਕਪੂਰਥਲਾ: 3

ਪਠਾਨਕੋਟ: 5

ਸੰਗਰੂਰ: 1

ਪਠਾਨਕੋਟ ’ਚ 3 ਲੋਕ ਲਾਪਤਾ ਹਨ। ਪਸ਼ੂਆਂ ਦੇ ਨੁਕਸਾਨ ਦਾ ਸਹੀ ਅੰਕੜਾ ਅਜੇ ਸਾਹਮਣੇ ਨਹੀਂ ਆਇਆ, ਪਰ ਵੱਡੀ ਗਿਣਤੀ ’ਚ ਪਸ਼ੂ ਹੜ੍ਹ ਦੀ ਲਪੇਟ ’ਚ ਆਏ ਹਨ।

19,474 ਲੋਕਾਂ ਨੂੰ ਸੁਰੱਖਿਅਤ ਕੱਢਿਆ

ਹੁਣ ਤੱਕ 19,474 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਜ਼ਿਲ੍ਹਾ-ਵਾਰ ਅੰਕੜੇ:

ਅਮ੍ਰਿਤਸਰ: 2,734

ਬਰਨਾਲਾ: 389

ਬਠਿੰਡਾ: 290

ਹੁਸ਼ਿਆਰਪੁਰ: 3,451

ਕਪੂਰਥਲਾ: 5,615

ਜਲੰਧਰ: 1,428

ਮੋਗਾ: 195

ਰੂਪਨਗਰ: 615

ਪਠਾਨਕੋਟ: 1,139

ਤਰਨਤਾਰਨ: 1,234

167 ਰਾਹਤ ਕੈਂਪ ਸਰਗਰਮ

ਸੂਬੇ ’ਚ 167 ਰਾਹਤ ਕੈਂਪ ਸਰਗਰਮ ਹਨ, ਜਿਨ੍ਹਾਂ ’ਚ 1,557 ਲੋਕ ਠਹਿਰੇ ਹੋਏ ਹਨ। ਜ਼ਿਲ੍ਹਾ-ਵਾਰ ਅੰਕੜੇ:

ਅਮ੍ਰਿਤਸਰ: 381

ਬਰਨਾਲਾ: 390

ਫਰੀਦਕੋਟ: 796

ਕਪੂਰਥਲਾ: 57

ਮਾਨਸਾ: 15

ਮੋਗਾ: 3

ਤਰਨਤਾਰਨ: 10

ਪਠਾਨਕੋਟ: 47

ਸਰਕਾਰ ਨੇ ਕਿਹਾ ਕਿ ਪਾਣੀ ਉਤਰਨ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇਗਾ, ਪਰ ਅਜੇ ਤੱਕ ਜਾਨੀ, ਪਸ਼ੂਆਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ।

Share This Article
Leave a Comment