ਕੈਲੋਫਰਨੀਆ: ਅਮਰੀਕਾ ਦੇ ਕੈਲੇਫੋਰਨੀਆ ‘ਚ ਅਚਾਨਕ ਡਾਲਰਾਂ ਦੀ ਬਰਸਾਤ ਸ਼ੁਰੂ ਹੋ ਗਈ, ਜਿਸ ਨੂੰ ਦੇਖਦਿਆਂ ਸੜਕ ‘ਤੇ ਜਾਂਦੇ ਲੋਕਾਂ ਨੇ ਆਪਣੀਆਂ ਕਾਰਾਂ ਰੋਕ ਕੇ ਡਾਲਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਅਸਲ ‘ਚ ਕੈਲੇਫੋਰਨੀਆ ਦੇ ਕਾਰਲਸਬੇਡ ਹਾਈਵੇਅ ਤੋਂ ਲੰਘ ਰਹੇ ਇਕ ਡਾਲਰਾਂ ਨਾਲ ਭਰੇ ਹੋਏ ਟਰੱਕ ਦਾ ਦਰਵਾਜ਼ਾ ਅਚਾਨਕ ਖੁੱਲ੍ਹ ਗਿਆ, ਜਿਸ ‘ਚੋਂ ਨੋਟਾਂ ਨਾਲ ਭਰੇ ਹੋਏ ਕਈ ਬੈਗ ਤੇਜ਼ੀ ਨਾਲ ਉਡਣ ਲੱਗੇ, ਜਿਨਾਂ ‘ਚੋਂ ਲੱਖਾਂ ਦੀ ਗਿਣਤੀ ‘ਚ ਡਾਲਰ ਵੀ ਹਾਈਵੇਅ ‘ਤੇ ਮੀਂਹ ਵਾਂਗ ਬਰਸਣ ਲੱਗ ਪਏ।
ਇਸ ਦੌਰਾਨ ਹਾਈਵੇਅ ‘ਤੇ ਜਾ ਰਹੇ ਲੋਕਾਂ ਨੇ ਜਦੋਂ ਹਵਾ ‘ਚ ਉੱਡਦੇ ਨ ਦੇਖੇ ਤਾਂ ਉਹ ਆਪਣੀਆਂ ਕਾਰਾਂ ਰੋਕ ਕੇ ਡਾਲਰ ਇਕੱਠੇ ਕਰਨ ਲੱਗੇ ਅਤੇ ਪੂਰੇ ਰੋਡ ‘ਤੇ ਟ੍ਰੈਫਿਕ ਜਾਮ ਲਗ ਗਿਆ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਕਾਲਰਸਬੇਡ ਵਿਚ ਇੰਟਰਸਟੇਟ ਹਾਈਵੇਅ-5 ‘ਤੇ ਸਵੇਰੇ ਲਗਭਗ 9 ਵਜੇ ਵਾਪਰੀ, ਜਦੋਂ ਟਰੱਕ ਸੈਨ ਡਿਆਗ ਤੋਂ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪ ਦੇ ਇਕ ਦਫ਼ਤਰ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਟਰੱਕ ਡਰਾਈਵਰ ਵਲੋਂ ਨੋਟ ਇਕੱਠੇ ਕਰਨ ਵਾਲੇ ਲੋਕਾਂ ਦਾ ਵਿਰੋਧ ਕੀਤਾ ਤਾਂ ਲੋਕ ਉਸ ਦੇ ਨਾਲ ਹੱਥੋਪਾਈ ਤੱਕ ਹੋਣ ਲੱਗ ਪਏ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਨਾਂ ਨੇ ਹਾਈਵੇਅ ਨੂੰ ਦੋਵੇਂ ਪਾਸੇ ਤੋਂ ਸੀਲ ਕਰ ਦਿੱਤਾ ਤਾਂ ਜੋ ਪੈਸੇ ਇਕੱਠੇ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ। ਹਾਲਾਂਕਿ ਕੁੱਝ ਲੋਕ ਪੈਸੇ ਵਾਪਸ ਨਾਂ ਕਰਕੇ ਆਪਣੀਆਂ ਕਾਰਾਂ ‘ਚ ਬੈਠ ਕੇ ਫ਼ਰਾਰ ਹੋ ਗਏ ਹੁਣ ਪੁਲਿਸ ਵੱਲੋਂ ਉਨਾਂ ਦੀ ਭਾਲ ਕੀਤੀ ਜਾ ਰਹੀ ਹੈ।
There was a cash rain on the high way of California, USA as a truck carrying loads of cash crashed hereby flooding the express road with loads of American dollar notes, Siggy reports.
more : https://t.co/zpMhdmBXT2
Van de Been – Ndidi – Donny – Manchester United – #EndSARS pic.twitter.com/5WHjDbJpy3
— Siggy News (@Siggy_ng) November 20, 2021
#WATCH:::: Dollar Rain In San Diego Freeway,Califonia USA As Bullion Van’s Door Swings Open, Spewing Cash…🤣🤣🤣🤣🤣🤣🙆🏿♀️🙆🏿♀️🙆🏿♀️🙆🏿♀️
——————————————————#Niafroblog pic.twitter.com/lis7cNh9WO
— Niafroblog (@niafroblog) November 22, 2021