ਨਿਰਭਿਆ ਕੇਸ : ਇੱਕ ਵਾਰ ਮੁੜ ਨਿਰਧਾਰਿਤ ਹੋਈ ਫਾਂਸੀ ਲਈ ਨਵੀਂ ਤਾਰੀਖ

TeamGlobalPunjab
2 Min Read

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਇੱਕ ਵਾਰ ਫਿਰ ਨਵੀਂ ਤਾਰੀਖ ਦਾ ਐਲਾਨ ਹੋ ਗਿਆ ਹੈ। ਦਿੱਲੀ ਅਦਾਲਤ ਵੱਲੋਂ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਹੁਣ 20 ਮਾਰਚ ਦੀ ਤਾਰੀਖ ਮੁਕੱਰਰ ਕੀਤੀ ਗਈ ਹੈ। ਇਸ ਦਿਨ ਉਨ੍ਹਾਂ ਨੂੰ ਸਵੇਰੇ 5 ਵੱਜ ਕੇ 30 ਮਿੰਟ ‘ਤੇ ਫਾਂਸੀ ਦੇਣ ਦੇ ਹੁਕਮ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਨੂੰਨੀ ਦਾਅ ਪੇਚ ਅਪਣਾ ਕੇ ਚਾਰਾਂ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਪੁਰਜੋਰ ਕੋਸ਼ਿਸ਼ ਕੀਤੀ ਪਰ ਹੁਣ ਚਾਰਾਂ ਕੋਲ ਕੋਈ ਵੀ ਕਨੂੰਨੀ ਵਿਕਲਪ ਨਹੀਂ ਰਿਹਾ।

ਦੱਸ ਦਈਏ ਕਿ ਨਵਾਂ ਡੈੱਥ ਵਾਰੰਟ ਜਾਰੀ ਹੋਣ ‘ਤੇ ਨਿਰਭਿਆ ਦੀ ਮਾਂ ਵੱਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਸ਼ਾਇਦ ਇਹ ਆਖਰੀ ਤਾਰੀਖ ਹੋਵੇਗੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤਾਰੀਖ ਨਿਰਧਾਰਿਤ ਕੀਤੀ ਜਾ ਚੁਕੀ ਹੈ। ਸਭ ਤੋਂ ਪਹਿਲਾਂ 22 ਜਨਵਰੀ ਸਵੇਰੇ 6 ਵਜੇ ਫਾਂਸੀ ਦੀ ਤਾਰੀਖ ਰੱਖੀ ਗਈ ਸੀ। ਪਰ ਉਸ ਦਿਨ ਫਾਂਸੀ ਨਹੀਂ ਹੋਈ।

ਇਸ ਤੋਂ ਬਾਅਦ ਅਦਾਲਤ ਵੱਲੋਂ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ 1 ਫਰਵਰੀ ਦੀ ਤਾਰੀਖ ਰੱਖੀ ਗਈ ਪਰ ਫਿਰ ਵੀ ਫਾਂਸੀ ਟਲ ਗਈ। ਉਸ ਤੋਂ ਬਾਅਦ 3 ਮਾਰਚ ਦੀ ਤਾਰੀਖ ਰੱਖੀ ਗਈ ਤਾਂ ਉਹ ਵੀ ਟਲ ਗਈ। ਹੁਣ ਇੱਕ ਵਾਰ ਫਿਰ 20 ਮਾਰਚ ਦੀ ਤਾਰੀਖ ਰੱਖੀ ਗਈ ਹੈ।

Share this Article
Leave a comment