8 ਸੂਬਿਆਂ ‘ਚ ਚਿਕਨ ‘ਤੇ ਬੈਨ, ਫਾਰਮ ਅੰਦਰ ਹਾਰਟ ਅਟੈਕ ਨਾਲ ਮਰ ਰਹੇ ਮੁਰਗੇ

TeamGlobalPunjab
2 Min Read

ਨਵੀਂ ਦਿੱਲੀ: ਬਰਡ ਫਲੂ ਦੇ ਚਲਦਿਆਂ ਦੇਸ਼ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਦੇ 8 ਸੂਬਿਆਂ ਨੇ ਚਿਕਨ ਬੈਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਵੀ ਬਾਹਰੋ ਮੁਰਗੇ ਮੁਰਗੀਆਂ ਲਿਆਉਣ ‘ਤੇ ਵੀ ਰੋਕ ਲਗਾ ਦਿੱਤੀ ਹੈ। ਹੁਣ ਦਿੱਲੀ ਸਰਕਾਰ ਨੇ ਵੀ ਚਿਕਨਦੀ ਵਿਕਰੀ ‘ਤੇ ਕਈ ਥਾਵਾਂ ‘ਤੇ ਬੈਨ ਲਗਾ ਦਿੱਤਾ ਹੈ। ਇਸ ਪਾਬੰਧੀ ਦਾ ਅਸਰ ਸਿੱਧਾਂ ਅਸਰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ‘ਤੇ ਪੈ ਰਿਹਾ ਹੈ। ਸਭ ਤੋਂ ਵੱਧ ਨੁਕਸਾਨ ਪੋਲਟਰੀ ਮਾਲਕਾਂ ਦਾ ਹੋ ਰਿਹਾ ਹੈ। ਮੁਰਗੇ ਬਾਜ਼ਾਰ ਵਿੱਚ ਵਿਕਣ ਲਈ ਨਹੀਂ ਪਹੁੰਚ ਰਿਹਾ। ਜਿਸ ਕਾਰਨ ਪੋਲਟਰੀ ਫਾਰਮ ਦੇ ਅੰਦਰ ਹੀ ਮੁਰਗੇ ਮੁਰਗੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ। ਇਸ ਦਾ ਮੁੱਖ ਕਾਰਨ ਹੈ ਕਿ ਇਹਨਾਂ ਦਾ ਵਜਨ 2.5 ਕਿਲੋਗ੍ਰਾਮ ਤੱਕ ਜਾਂ ਇਸ ਤੋਂ ਉਪਰ ਪਹੁੰਚ ਜਾਣਾ ਹੈ।

ਪੋਲਟਰੀ ਮਾਲਕਾਂ ਮੁਤਾਬਕ 15 ਦਿਨ ਦੇ ਮੁਰਗੇ ਮੁਰਗੀ ਦਾ ਵਜਨ 500 ਤੋਂ 600 ਗ੍ਰਾਮ ਤੱਕ ਹੁੰਦਾ ਹੈ। ਜਦੋਂ ਬ੍ਰੀਡ 30 ਦਿਨ ਦੀ ਹੋ ਜਾਂਦੀ ਹੈ ਤਾਂ ਇਹਨਾਂ ਦਾ ਭਾਰ 1.25 ਕਿਲੋਗ੍ਰਾਮ ਤੱਕ ਪਹੁੰਚ ਜਾਂਦਾ ਹੈ। ਇਸ ਦੌਰਾਨ ਮਰਗਾ ਜਾਂ ਮੁਰਗੀ ਦੀ ਬਾਜ਼ਾਰ ‘ਚ ਸਪਲਾਈ ਕੀਤੀ ਜਾਂਦੀ ਹੈ। ਪਰ ਬਰਡ ਫਲੂ ਕਾਰਨ ਪੋਲਟਰੀ ਫਾਰਮ ਅੰਦਰ ਹੀ ਮੁਰਗੇ ਮੁਰਗੀਆਂ ਬੰਦ ਹਨ। ਜਿਸ ਕਾਰਨ ਦਾਣਾ ਖਾ ਖਾ ਕੇ ਇਹਨਾਂ ਦਾ ਵਜ਼ਨ ਵੱਧ ਰਿਹਾ ਹੈ। 30 ਤੋਂ 40 ਦਿਨਾਂ ਦਾ ਹੁੰਦੇ ਹੁੰਦੇ ਇਹਨਾਂ ਦਾ ਭਾਰ 2.5 ਕਿਲੋਗ੍ਰਾਮ ਤੱਕ ਪਹੁੰਚ ਜਾਂਦਾ ਹੈ। ਜਿਸ ਤੋਂ ਬਾਅਦ ਇਹਨਾਂ ਨੂੰ ਚੱਲਣ ਵਿੱਚ ਕਾਫ਼ੀ ਮੁਸ਼ਕਲ ਆ ਜਾਂਦੀ ਹੈ। ਭਾਰ ਜ਼ਿਆਦਾ ਹੋਣ ਕਾਰਨ ਇਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਸ ਤੋਂ ਬਾਅਦ ਓਵਰ ਵੇਟ ਮੁਰਗੇ ਮੁਰਗੀਆਂ ਹਾਰਟ ਅਟੈਕ ਨਾਲ ਮਰ ਜਾਂਦੇ ਹਨ।

Share this Article
Leave a comment