ਅੰਡਰਵਰਲਡ ਡੋਨ ਦਾਊਦ ਇਬਰਾਹਿਮ ਤੇ ਉਸਦੀ ਪਤਨੀ ਨੂੰ ਹੋਇਆ ਕਰੋਨਾ ਵਾਇਰਸ !

TeamGlobalPunjab
1 Min Read

ਨਵੀਂ ਦਿੱਲੀ: ਦੁਨੀਆ ਦੇ ਮਸ਼ਹੂਰ ਅੰਡਰਵਰਲਡ ਡੋਨ ਦਾਊਦ ਇਬਰਾਹਿਮ ਨੂੰ ਕੋਰੋਨਾ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਦਾਊਦ ਦੇ ਗਾਰਡਸ ਅਤੇ ਦੂੱਜੇ ਸਟਾਫ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਾਊਦ ਦੀ ਪਤਨੀ ਮਹਿਜ਼ਬੀਨ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹਨ। ਉਸਨੂੰ ਅਤੇ ਉਸਦੀ ਪਤਨੀ ਨੂੰ ਕਰਾਚੀ ਦੇ ਇੱਕ ਮਿਲਟਰੀ ਹਾਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਕਰਾਚੀ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹਾਲਾਂਕਿ, ਪਾਕਿਸਤਾਨ ਵਲੋਂ ਇਸ ਗੱਲ ਨੂੰ ਵਾਰ – ਵਾਰ ਨਕਾਰਿਆ ਜਾ ਰਿਹਾ ਹੈ। ਸੂਤਰਾਂ ਦੇ ਮੁਤਾਬਕ ਇਹ ਖਬਰ ਪੂਰੀ ਤਰ੍ਹਾਂ ਠੀਕ ਹੈ ਅਤੇ ਦਾਊਦ ਅਤੇ ਉਸ ਦੀ ਪਤਨੀ ਨੂੰ ਇਲਾਜ ਲਈ ਮਿਲਟਰੀ ਹਾਸਪਤਾਲ ਲਜਾਇਆ ਗਿਆ ਹੈ।

ਪਾਕਿਸਤਾਨ ਲੰਬੇ ਸਮੇਂ ਤੋਂ ਦਾਊਦ ਇਬਰਾਹਿਮ ਆਪਣੇ ਪਰਿਵਾਰ ਦੇ ਨਾਲ ਲੁਕ ਕੇ ਰਹਿ ਰਿਹਾ ਹੈ। ਭਾਰਤ ਨੇ ਕਈ ਵਾਰ ਇਸ ਗੱਲ ਦੇ ਪੁਖਤਾ ਸਬੂਤ ਵੀ ਦਿੱਤੇ ਹਨ ਕਿ ਦਾਊਦ ਇਬਰਾਹਿਮ ਪਾਕਿਸਤਾਨ ਵਿੱਚ ਹੈ ਇਸਦੇ ਬਾਵਜੂਦ ਪਾਕਿਸਤਾਨ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ।

Share this Article
Leave a comment