ਵਰਲਡ ਡੈਸਕ; – ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਮਨੋਮ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ, ਕੋਵੈਕਸ ਦੇ ਤਹਿਤ ਪਹਿਲੇ ਹਫਤੇ ਵਿੱਚ 20 ਮਿਲੀਅਨ ਟੀਕੇ ਦੀਆਂ ਖੁਰਾਕਾਂ ਵੰਡੀਆਂ ਗਈਆਂ। ਕੋਵੈਕਸ ਇੱਕ ਕੌਮਾਂਤਰੀ ਪ੍ਰੋਗਰਾਮ ਹੈ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਸ਼ਵ ਨੂੰ ਟੀਕਾ ਲਗਵਾਉਣ ਲਈ ਸਥਾਪਤ ਕੀਤਾ ਗਿਆ ਹੈ। ਗਰੀਬ ਦੇਸ਼ਾਂ ਨੂੰ ਡੋਜ ਪ੍ਰਦਾਨ ਕੀਤਾ ਜਾ ਰਿਹਾ ਹੈ, ਜੋ ਟੀਕਾ ਲਗਵਾਉਣ ਤੋਂ ਅਸਮਰੱਥ ਹਨ। ਡਬਲਯੂਐਚਓ ਦੀ ਕੋਵੈਕਸ ਯੋਜਨਾ ਦੇ ਤਹਿਤ, ਵਿਸ਼ਵ ਦੇ ਸਭ ਤੋਂ ਗਰੀਬ ਦੇਸ਼ਾਂ ਨੂੰ ਮੁਫਤ ਟੀਕੇ ਦਿੱਤੇ ਜਾਣਗੇ।
ਇਸਤੋਂ ਇਲਾਵਾ ਟੇਡਰੋਸ ਨੇ ਕਿਹਾ ਇਹ ਕੋਵੈਕਸ ਲਈ ਇਤਿਹਾਸਕ ਹਫ਼ਤਾ ਸੀ। ਘਾਨਾ ਤੇ ਕੋਟੇ ਡੀ ਆਈਵਰ ਵਿੱਚ ਸ਼ੁਰੂ ਤੋਂ ਭੇਜੇ ਗਏ ਟੀਕਾ ਨਾਲ ਦੇਸ਼ਾਂ ਵਿੱਚ ਟੀਕਾਕਰਣ ਸ਼ੁਰੂ ਹੋ ਗਿਆ ਹੈ। ਕੁਲ ਮਿਲਾ ਕੇ ਕੋਵੈਕਸ ਨੇ 20 ਦੇਸ਼ਾਂ ਵਿਚ ਟੀਕੇ ਦੀਆਂ 20 ਮਿਲੀਅਨ ਤੋਂ ਵੱਧ ਖੁਰਾਕਾਂ ਵੰਡੀਆਂ ਹਨ।
ਦੱਸ ਦਈਏ ਡਬਲਯੂਐਚਓ ਦੇ ਮੁਖੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਇਲਾਵਾ, ਕੋਵੈਕਸ ਹੁਣ ਅੰਗੋਲਾ, ਕੰਬੋਡੀਆ, ਕੋਲੰਬੀਆ, ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ, ਗੈਂਬੀਆ, ਭਾਰਤ, ਕੀਨੀਆ, ਲੇਸੋਥੋ, ਮਾਲਾਵੀ, ਮਾਲੀ, ਮਾਲਡੋਵਾ, ਨਾਈਜੀਰੀਆ, ਫਿਲੀਪੀਨਜ਼, ਕੋਰੀਆ ਗਣਤੰਤਰ, ਰਵਾਂਡਾ, ਸੇਨੇਗਲ, ਸੁਡਾਨ ਤੇ ਯੂਗਾਂਡਾ ਨੂੰ ਟੀਕੇ ਪ੍ਰਦਾਨ ਕਰਨਗੇ।ਹੈ।