ਮਰੇ ਹੋਏ ਯੂਕਰੇਨੀ ਫੌਜੀਆਂ ਦੇ ਸਰੀਰ ਤੱਕ ਨਹੀਂ ਛੱਡ ਰਿਹਾ ਰੂਸ! ਲੱਗੇ ਗੰਭੀਰ ਦੋਸ਼

Global Team
2 Min Read

ਨਿਊਜ਼ ਡੈਸਕ: ਯੂਕਰੇਨ ਦੇ ਇੱਕ ਜੰਗੀ ਕੈਦੀ ਦੀ ਪਤਨੀ ਨੇ ਰੂਸ ‘ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਰੂਸ ਮਰੇ ਹੋਏ ਸੈਨਿਕਾਂ ਦੀਆਂ ਲਾਸ਼ਾਂ ਤੋਂ ਕਈ ਜ਼ਰੂਰੀ ਅੰਗ ਚੋਰੀ ਕਰਕੇ ਵੇਚ ਰਿਹਾ ਹੈ। ਉਸ ਨੇ ਰੂਸ ਅਤੇ ਯੂਕਰੇਨ ਵਲੋਂ ਫੜੇ ਗਏ ਫੌਜੀਆਂ ਦੀ ਸਿਹਤ ਦੀ ਨਿਗਰਾਨੀ ਕਰਨ ਲਈ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਾਬ ਏਦੋਗਨ ਨੂੰ ਦਖਲ ਦੀ ਅਪੀਲ ਕੀਤੀ ਹੈ। ਰੂਸ ਨੇ ਫਰਵਰੀ 2022 ‘ਚ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਐਲਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਹਾਂ ਦੇਸ਼ਾਂ ਵਿਚਾਲੇ ਖੂਨੀ ਸੰਘਰਸ਼ ਜਾਰੀ ਹਨ।

ਲਾਰੀਸਾ ਸਲਾਏਵਾ ਨੇ ਇਹ ਦੋਸ਼ ਅੰਕਾਰਾ ਵਿੱਚ ਹੋਈ ਮੀਟਿੰਗ ਦੌਰਾਨ ਲਾਏ। ਮੀਟਿੰਗ ਵਿੱਚ ਜੰਗੀ ਕੈਦੀਆਂ ਦੇ ਪਰਿਵਾਰਾਂ ਦੇ ਨੁਮਾਇੰਦੇ ਅਤੇ ਤੁਰਕੀ ਵਿੱਚ ਯੂਕਰੇਨ ਦੇ ਰਾਜਦੂਤ ਵੇਸਿਲ ਬੋਡਨਾਰ ਵੀ ਮੌਜੂਦ ਸਨ। ਮੀਡੀਆ ਰਿਪੋਰਟਾਂ ਮੁਤਾਬਕ ਸਲਾਏਵਾ ਨੇ ਕਿਹਾ, ‘ਅੱਜ ਇਹ ਸਾਫ ਹੈ ਕਿ ਸਾਨੂੰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਬੰਦੀ ਬਣਾ ਕੇ ਤਸੀਹੇ ਦਿੱਤੇ ਗਏ ਸਨ। ਸਾਨੂੰ ਨਾ ਸਿਰਫ਼ ਅਜਿਹੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ‘ਤੇ ਤਸ਼ੱਦਦ ਕੀਤਾ ਗਿਆ ਹੈ, ਪਰ ਬਦਕਿਸਮਤੀ ਨਾਲ ਅਜਿਹੀਆਂ ਲਾਸ਼ਾਂ ਵੀ ਮਿਲੀਆਂ ਹਨ ਜਿਨ੍ਹਾਂ ਦੇ ਅੰਗ ਗਾਇਬ ਹਨ।

ਰਿਪੋਰਟਾਂ ਮੁਤਾਬਕ ਸਲਾਏਵਾ ਦਾ ਇਹ ਵੀ ਮੰਨਣਾ ਹੈ ਕਿ ਰੂਸ ਵਿੱਚ ਅੰਗ ਟਰਾਂਸਪਲਾਂਟ ਦਾ ਕਾਲਾ ਬਾਜ਼ਾਰ ਚੱਲ ਰਿਹਾ ਹੈ। “ਇਹ ਪੁਸ਼ਟੀ ਕਰਦਾ ਹੈ ਕਿ ਅੰਗ ਟ੍ਰਾਂਸਪਲਾਂਟ ਲਈ ਇੱਕ ਕਾਲਾ ਬਾਜ਼ਾਰ ਰੂਸੀ ਸੰਘ ਵਿੱਚ ਕੰਮ ਕਰ ਰਿਹਾ ਹੈ। ਇਹ ਮੰਦਭਾਗਾ ਹੈ ਕਿ ਸਾਡੇ ਜੰਗੀ ਕੈਦੀਆਂ ਨਾਲ ਅਜਿਹਾ ਹੋ ਰਿਹਾ ਹੈ। ਅਜਿਹੇ ‘ਚ ਮੇਰਾ ਮੰਨਣਾ ਹੈ ਕਿ ਸਾਨੂੰ ਇਸ ਬਾਰੇ ਪੂਰੀ ਦੁਨੀਆ ਨਾਲ ਗੱਲ ਕਰਨੀ ਪਵੇਗੀ, ਤਾਂ ਜੋ ਇਸ ਅਪਰਾਧ ਨੂੰ ਰੋਕਿਆ ਜਾ ਸਕੇ।

ਰੂਸ ਕਰ ਰਿਹੈ ਇਨਕਾਰ

ਮੰਨਿਆ ਜਾ ਰਿਹਾ ਹੈ ਕਿ ਰੂਸ ਦੀ ਹਿਰਾਸਤ ਵਿੱਚ 10 ਹਜ਼ਾਰ ਤੋਂ ਵੱਧ ਯੂਕਰੇਨੀਅਨ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰੂਸੀ ਸੂਤਰਾਂ ਨੇ ਅੰਗਾਂ ਦੇ ਲਾਪਤਾ ਹੋਣ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਡੇਲੀ ਮੇਲ ਦੇ ਹਵਾਲੇ ਨਾਲ ਇੰਡੀਆ ਟੂਡੇ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘ਇਹ ਫਰਜ਼ੀ ਦਾਅਵਾ ਯੂਕਰੇਨ ਦੇ ਨਾਗਰਿਕਾਂ ਵਿੱਚ ਰੂਸ ਵਿਰੁੱਧ ਨਫ਼ਰਤ ਦੀ ਨਵੀਂ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਹੈ…’ ਰੂਸ ‘ਤੇ ਜੇਨੇਵਾ ਕਨਵੈਨਸ਼ਨ ਦੀ ਉਲੰਘਣਾ ਦਾ ਦੋਸ਼ ਲਗਾਇਆ ਜਾ ਰਿਹਾ ਹੈ।

Share This Article
Leave a Comment