ਯੂਕਰੇਨ ਦੀਆਂ ਸ਼ਰਨਾਰਥੀ ਔਰਤਾਂ ਨੂੰ ਨਵੀਂ ਮੁਸੀਬਤ ਦਾ ਕਰਨਾ ਪੈ ਰਿਹਾ ਹੈ ਸਾਹਮਣਾ

TeamGlobalPunjab
2 Min Read

ਲੰਡਨ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਅਜਿਹੇ ਖਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ ਕਿ ਕੋਈ ਸੋਚ ਵੀ ਨਹੀਂ ਸਕਦਾ। ਹਰ ਰਾਤ ਤੋਂ ਬਾਅਦ, ਅਗਲੀ ਸਵੇਰ ਵੱਖ-ਵੱਖ ਚੁਣੌਤੀਆਂ ਹਨ। ਅਜਿਹੇ ‘ਚ ਯੂਕਰੇਨ ਦੀਆਂ ਔਰਤਾਂ, ਜੋ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ‘ਚ ਸ਼ਰਨ ਲੈ ਰਹੀਆਂ ਹਨ, ਨੂੰ ਵੀ ਕੁਝ ਲੋਕਾਂ ਦੇ ਮਾੜੇ ਸਲੂਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਯੂਰਪ ਦੇ ਕਈ ਦੇਸ਼ਾਂ ਨੇ ਯੂਕਰੇਨ ਦੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਨਾਲ ਹਾਲਾਤ ਉਨ੍ਹਾਂ ਨੂੰ ਉੱਥੇ ਵੀ ਸ਼ਾਂਤੀ ਨਾਲ ਸੌਣ ਨਹੀਂ ਦੇ ਰਹੇ ਹਨ।

ਇੱਕ ਪੀੜਤ ਔਰਤ ਨੇ ਮੀਡੀਆ ਨੂੰ ਸ਼ਰਨਾਰਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਹੈ। ਜੰਗ ਕਾਰਨ ਦੇਸ਼ ਛੱਡਣ ਵਾਲੀ 30 ਸਾਲਾ ਕਾਰੋਬਾਰੀ ਔਰਤ ਜੂਲੀਆ ਸਕੁਬੇਨਕੋ ਨੂੰ ਬਰਤਾਨੀਆ ਵਿੱਚ ਰਹਿਣ ਲਈ ਥਾਂ ਵੀ ਨਹੀਂ ਮਿਲ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਯੂਕਰੇਨ ਦੀਆਂ ਔਰਤਾਂ ਨੂੰ ਦੇਖ ਕੇ ਬ੍ਰਿਟਿਸ਼ ਪੁਰਸ਼ ਉਨ੍ਹਾਂ ਨੂੰ ਅਜੀਬੋ-ਗਰੀਬ ਪ੍ਰਸਤਾਵ ਦੇਣ ਦੇ ਨਾਲ-ਨਾਲ ਅਸ਼ਲੀਲ ਸੰਦੇਸ਼ ਵੀ ਦੇ ਰਹੇ ਹਨ।

ਬ੍ਰਿਟੇਨ ਪਹੁੰਚੀਆਂ ਸ਼ਰਨਾਰਥੀ ਔਰਤਾਂ ਨੂੰ ਵੀ ਇੱਥੋਂ ਦੇ ਲੋਕਾਂ ਦੀ ਗੰਦੀ ਨਿਯਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਹਿਣ ਲਈ ਜਗ੍ਹਾ ਦੇਣ ਦੇ ਨਾਂ ‘ਤੇ  ਕੋਈ ਇਕੱਠੇ ਸਮਾਂ ਬਿਤਾਉਣ ਦੀ ਮੰਗ ਕਰ ਰਿਹਾ ਹੈ ਤਾਂ ਕਈ ਲੋਕ ਵਿਆਹ ਦੀ ਸ਼ਰਤ ‘ਤੇ ਅਜਿਹੀਆਂ ਔਰਤਾਂ ਨੂੰ ਪਨਾਹ ਦੇਣ ਦੀ ਗੱਲ ਕਰ ਰਹੇ ਹਨ।ਬ੍ਰਿਟੇਨ ਹੋਵੇ ਜਾਂ ਕੋਈ ਹੋਰ ਦੇਸ਼, ਲੋਕ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਨਹੀਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment