ਪੁਤਿਨ ਦੇ ਐਲਾਨ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਲੱਗੇ ਲੋਕ, ਲੁਕਣ ਲਈ ਥਾਂ ਲਭ ਰਹੇ ਫੌਜੀ

Global Team
3 Min Read

ਮਾਸਕੋ: ਰੂਸ ਵਿਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਇੱਥੋਂ ਦੇ ਲੋਕਾਂ ‘ਚ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਇੱਕ ਪਾਸੇ ਪੁਤਿਨ ਦਾ ਐਲਾਨ ਅਤੇ ਦੂਜੇ ਪਾਸੇ ਅਮਰੀਕਾ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਅਸਲ ‘ਚ ਰੂਸ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੇ ਚਾਰ ਇਲਾਕਿਆਂ ਨੂੰ ਆਪਣੇ ਦੇਸ਼ ਵਿੱਚ ਸ਼ਾਮਲ ਕਰਕੇ ਹੀ ਰਹੇਗਾ। ਭਾਵੇਂ ਇਸਦੀ ਕੋਈ ਕੀਮਤ ਕਿਉਂ ਨਾਂ ਚੁਕਾਉਣੀ ਪਵੇ। ਦੂਜੇ ਪਾਸੇ ਅਮਰੀਕਾ ਨੇ ਕਿਹਾ ਹੈ ਕਿ ਉਹ ਪੁਤਿਨ ਦੀ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਧਮਕੀ ਨੂੰ ਗੰਭੀਰਤਾ ਨਾਲ ਲੈਂਦਾ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਪ੍ਰਮਾਣੂ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਖਾਸ ਕਰਕੇ ਅਮਰੀਕਾ ਨੂੰ ਸਖਤ ਚਿਤਾਵਨੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਪਰਮਾਣੂ ਚੇਤਾਵਨੀ ਕੋਈ ਡਰਾਮਾ ਨਹੀਂ ਹੈ। ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਿੱਚ 3,00,000 ਫੌਜੀ ਤਾਇਨਾਤ ਕਰਨ ਦਾ ਐਲਾਨ ਵੀ ਕੀਤਾ ਸੀ। ਪੁਤਿਨ ਦੇ ਇਸ ਫੈਸਲੇ ਦਾ ਰੂਸ ‘ਚ ਕਈ ਥਾਵਾਂ ‘ਤੇ ਵਿਰੋਧ ਹੋ ਰਿਹਾ ਹੈ।

ਇਸ ਕੜੀ ਤਹਿਤ ਰੂਸ ਦੇ ਨਾਗਰਿਕ ਹੁਣ ‘ਦੇਸ਼ ਨੂੰ ਛੱਡਣ ਦਾ ਤਰੀਕਾ’ ਅਤੇ ‘ਘਰ ਵਿੱਚ ਹੱਥ ਕਿਵੇਂ ਤੋੜਨਾ ਹੈ’ ਵਰਗੇ ਸਵਾਲਾਂ ਦੇ ਜਵਾਬ ਲਈ ਗੂਗਲ ‘ਤੇ ਖੋਜ ਕਰ ਰਹੇ ਹਨ, ਕਿਉਂਕਿ ਯੂਕਰੇਨ ਦੇ ਇਹ ਨਾਗਰਿਕ ਜੰਗ ਵਿੱਚ ਨਹੀਂ ਜਾਣਾ ਚਾਹੁੰਦੇ। ਰੂਸ ਦੇ ਕਈ ਸ਼ਹਿਰਾਂ ਦੇ ਹਵਾਈ ਅੱਡਿਆਂ, ਬੱਸਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਦੇਸ਼ ਛੱਡਣ ਵਾਲੇ ਰਿਜ਼ਰਵ ਜਵਾਨਾਂ ਦੀ ਭੀੜ ਹੈ। ਟਿਕਟਾਂ ਦੇ ਰੇਟ ਕਈ ਗੁਣਾ ਵਧ ਗਏ ਹਨ। ਰਿਜ਼ਰਵ ਜਵਾਨਾਂ ਨੂੰ ਫੌਜੀ ਅੱਡੇ ’ਤੇ ਲਿਆਉਣ ਲਈ ਬੱਸਾਂ ਉਨ੍ਹਾਂ ਦੇ ਘਰਾਂ ਨੂੰ ਭੇਜੀਆਂ ਜਾ ਰਹੀਆਂ ਹਨ। ਬਹੁਤ ਸਾਰੇ ਰਿਜ਼ਰਵ ਸੈਨਿਕ ਘਰਾਂ ਦੇ ਫਰਿੱਜਾਂ ਵਿੱਚ ਲੁਕ ਗਏ। ਉਨ੍ਹਾਂ ਨੂੰ ਜਬਰੀ ਬਾਹਰ ਕੱਢਿਆ ਜਾ ਰਿਹਾ ਹੈ।

ਪ੍ਰਦਰਸ਼ਨ ਵਿੱਚ ਰਿਜ਼ਰਵ ਜਵਾਨ ਨਾਅਰੇਬਾਜ਼ੀ ਕਰ ਰਹੇ ਹਨ ਕਿ ਭਾਵੇਂ ਸਾਡੀ ਜਾਨ ਲੈ ਲਵੋ, ਪਰ ਯੂਕਰੇਨ ਦੇ ਮੋਰਚੇ ਵਿੱਚ ਨਹੀਂ ਜਾਣਗੇ। ਜੰਗ ਗਲਤ ਹੈ। ਪੁਤਿਨ ਨੇ ਮੰਗਲਵਾਰ ਨੂੰ ਹੀ ਸੰਸਦ ਤੋਂ ਬਿੱਲ ਪਾਸ ਕਰਵਾ ਲਿਆ, ਜਿਸ ’ਚ ਮੋਰਚੇ ’ਤੇ ਜਾਣ ਤੋਂ ਇਨਕਾਰ ਕਰਨ ’ਤੇ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ। ਰੂਸੀ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਰਾ ਅਤੇ ਪਿਤਾ ਦੂਜਿਆਂ ਦੇ ਭਰਾ ਅਤੇ ਪਿਤਾ ਨੂੰ ਨਹੀਂ ਮਾਰਨਗੇ। ਯੂਕਰੇਨ ਨਹੀਂ ਜਾਣ ਦੇਵਾਂਗੇ।

Share This Article
Leave a Comment