ਪੰਜਾਬੀ ਵਿਦਿਆਰਥੀ ਪ੍ਰਭਨੂਰ ਸਿੰਘ ਦੀ ਫੀਸ ਯੂ.ਕੇ. ਯੂਨੀਵਰਸਿਟੀ ਨੇ ਮਾਪਿਆਂ ਨੂੰ ਕੀਤੀ ਵਾਪਸ

TeamGlobalPunjab
1 Min Read

ਲੰਦਨ : ਸਾਊਥਾਲ ਵਿਖੇ ਸ਼ੱਕੀ ਹਾਲਾਤ ‘ਚ ਮਾਰਚ ਮਹੀਨੇ ਮਾਰੇ ਗਏ ਪੰਜਾਬੀ ਵਿਦਿਆਰਥੀ ਪ੍ਰਭਨੂਰ ਸਿੰਘ ਦੇ ਪਰਿਵਾਰ ਨੂੰ ਯੂ.ਕੇ. ਦੀ ਯੂਨੀਵਰਸਿਟੀ ਨੇ ਸਾਰੀ ਫੀਸ ਵਾਪਸ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਕਾਰਜ ਲਈ ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਦਾਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਗੁਰਮੇਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 6452 ਪੌਂਡ (ਲਗਭਗ 6 ਲੱਖ 50 ਹਜ਼ਾਰ ਰੁਪਏ) ਦੇ ਲਗਭਗ ਰਾਸ਼ੀ ਮਿਲਣ ਦੀ ਪੁਸ਼ਟੀ ਪ੍ਰਭਨੂਰ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਵੀ ਕਰ ਦਿੱਤੀ ਹੈ।

ਗੁਰਮੇਲ ਸਿੰਘ ਮੱਲੀ ਅਤੇ ਸਰਪੰਚ ਨੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਯੂਨੀਵਰਸਿਟੀ, ਪੁਲਿਸ ਅਧਿਕਾਰੀ ਅਤੇ ਬੀਤੇ ਸਮੇਂ ‘ਚ ਪ੍ਰਭਨੂਰ ਦੇ ਪਰਿਵਾਰ ਦੀ ਮਦਦ ਲਈ 47 ਲੱਖ ਰੁਪਏ ਇਕੱਠੇ ਕਰਨ ਲਈ ਸਹਿਯੋਗ ਦੇਣ ਵਾਲੇ ਲੋਕਾਂ ਦਾ ਵੀ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ 20 ਸਾਲਾ ਪ੍ਰਭਨੂਰ ਸਿੰਘ ਦੀ ਇਸ ਸਾਲ ਮਾਰਚ ਮਹੀਨੇ ਮੌਤ ਦੀ ਦੁੱਖਦਾਈ ਖ਼ਬਰ ਆਈ ਸੀ। 20 ਫਰਵਰੀ 2021 ਨੂੰ ਪ੍ਰਭਨੂਰ ਸਟੱਡੀ ਵੀਜ਼ਾ ‘ਤੇ ਯੂਕੇ ਗਿਆ ਸੀ ਤੇ ਤਿੰਨ ਹਫ਼ਤਿਆਂ ਬਾਅਦ ਹੀ ਉਸ ਦੀ ਮ੍ਰਿਤਕ ਦੇਹ ਸ਼ੱਕੀ ਹਾਲਾਤ ‘ਚ ਪਾਰਕ ‘ਚੋਂ ਮਿਲੀ ਸੀ।

- Advertisement -

Share this Article
Leave a comment