ਬਰਤਾਨੀਆ : ਤਾਲਾਬੰਦੀ ਨੂੰ ਹਟਾਉਣ ਲਈ ਰੋਡਮੈਪ ਜਾਰੀ , ਸਕੂਲਾਂ ਤੋਂ ਕੀਤੀ ਜਾਵੇਗੀ ਸ਼ੁਰੂਆਤ

TeamGlobalPunjab
2 Min Read

ਵਰਲਡ ਡੈਸਕ : – ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਬੀਤੇ ਸੋਮਵਾਰ ਨੂੰ ਦੇਸ਼ ‘ਚ ਤਾਲਾਬੰਦੀ ਨੂੰ ਹਟਾਉਣ ਲਈ ਇੱਕ ਰੋਡਮੈਪ ਜਾਰੀ ਕੀਤਾ। ਲਾਕਡਾਉਨ ਨੂੰ 4 ਤਰਜੀਹਾਂ ‘ਚ ਹਟਾਇਆ ਜਾਵੇਗਾ। ਆਪਣੀਆਂ ਤਾਰੀਖਾਂ ਦਾ ਐਲਾਨ ਕਰਦਿਆਂ, ਜੌਨਸਨ ਨੇ ਕਿਹਾ ਕਿ ਖਤਰਾ ਅਜੇ ਵੀ ਬਣਿਆ ਹੋਇਆ ਹੈ। ਆਉਣ ਵਾਲੇ ਮਹੀਨਿਆਂ ‘ਚ ਹਸਪਤਾਲ ‘ਚ ਦਾਖਲ ਮਰੀਜ਼ਾਂ ਤੇ ਮੌਤਾਂ ਦੀ ਗਿਣਤੀ ਵਧੇਗੀ, ਕਿਉਂਕਿ ਕੋਈ ਵੀ ਟੀਕਾ ਸਾਰੀ ਆਬਾਦੀ ਨੂੰ 100% ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦਾ ਹਾਂ ਜੋ ਜਲਦੀ ਹੀ ਤਾਲਾਬੰਦੀ ਨੂੰ ਹਟਾਉਣ ਦੀ ਗੱਲ ਕਰ ਰਹੇ ਹਨ। ਮੈਂ ਉਸ ਤਣਾਅ ਪ੍ਰਤੀ ਬਹੁਤ ਹਮਦਰਦੀਵਾਨ ਹਾਂ ਜੋ ਲੋਕ ਮਹਿਸੂਸ ਕਰ ਰਹੇ ਹਨ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਹਟਾਉਣ ਦੀ ਸ਼ੁਰੂਆਤ ਸਕੂਲਾਂ ਤੋਂ ਕੀਤੀ ਜਾਵੇਗੀ। ਦੇਸ਼ ਦੇ ਸਾਰੇ ਸਕੂਲ 8 ਮਾਰਚ ਤੋਂ ਮੁੜ ਖੁੱਲ੍ਹਣਗੇ। 2 ਲੋਕ ਬਾਹਰ ਇੱਕ ਦੂਜੇ ਨੂੰ ਮਿਲ ਸਕਦੇ ਹਨ ਤੇ ਇੱਕ ਮਹਿਮਾਨ ਘਰ ਰਹਿ ਸਕਦਾ ਹੈ।

 12 ਅਪ੍ਰੈਲ ਤੋਂ ਦੂਜੀ ਤਰਜੀਹ ਦੌਰਾਨ ਰਿਟੇਲ ਪਰਸਨਲ ਕੇਅਰ, ਸੈਲੂਨ, ਲਾਇਬ੍ਰੇਰੀ, ਜਿਮ, ਚਿੜੀਆਘਰ, ਥੀਮ ਪਾਰਕ ਖੋਲੇ ਜਾਣਗੇ। ਇਸਤੋਂ ਇਲਾਵਾਪੱਬ ਤੇ ਰੈਸਟੋਰੈਂਟ ਵੀ ਖੁਲਣਗੇ, ਪਰ ਦੂਰੀ ਬਣਾਉਣ ਦਾ ਨਿਯਮ ਲਾਗੂ ਰਹੇਗਾ। 

17 ਮਈ ਤੋਂ 2 ਪਰਿਵਾਰ ਇਕ ਦੂਜੇ ਨਾਲ ਮਿਲ ਸਕਣਗੇ, ਹੋਟਲ, ਸਿਨੇਮਾ, ਸਾਫਟ ਪਲੇਅ ਏਰੀਆ ਦੁਬਾਰਾ ਖੋਲੇ ਜਾਣਗੇ। ਅੰਤਰਰਾਸ਼ਟਰੀ ਯਾਤਰਾ ਦੀ ਸ਼ੁਰੂਆਤ ਹੋ ਸਕਦੀ ਹੈ।

- Advertisement -

21 ਜੂਨ ਤੋਂ ਸਮਾਜਿਕ ਸੰਪਰਕ ‘ਤੇ ਕੋਈ ਰੋਕ ਨਹੀਂ ਹੋਵੇਗੀ ਤੇ ਵੱਡੇ ਸਮਾਗਮਾਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।ਹੋਟਲ ਖੁੱਲ ਸਕਦੇ ਹਨ, ਪਰ ਵਿਆਹ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।

Share this Article
Leave a comment