ਬਰਤਾਨਵੀ ਪੀਐੱਮ ਨੂੰ ਭਾਰਤੀ ਮੂਲ ਦੀ ਦੂਜੀ ਪਤਨੀ ਨਾਲ ਤਲਾਕ ਦੀ ਅਦਾਲਤ ਤੋਂ ਮਿਲੀ ਮਨਜ਼ੂਰੀ

TeamGlobalPunjab
1 Min Read

ਲੰਦਨ: ਬ੍ਰਿਟੇਨ ਦੇ ਇਤਿਹਾਸ ਵਿੱਚ ਬੋਰਿਸ ਜੌਹਨਸਨ ਅਜਿਹੇ ਪਹਿਲੇ ਪ੍ਰਧਾਨਮੰਤਰੀ ਹਨ ਜਿਨ੍ਹਾਂ ਨੇ ਅਹੁਦੇ ‘ਤੇ ਰਹਿੰਦੇ ਹੋਏ ਆਪਣੀ ਪਤਨੀ ਤੋਂ ਤਲਾਕ ਹੋਇਆ। ਭਾਰਤੀ ਮੂਲ ਦੀ ਉਨ੍ਹਾਂ ਦੀ ਸਾਬਕਾ ਪਤਨੀ ਮਰੀਨਾ ਵਹੀਲਰ ਨੇ ਸਾਲ ਦੀ ਸ਼ੁਰੂਆਤ ਵਿੱਚ ਤਲਾਕ ਦੇ ਕਾਗਜ਼ਾਤ ਦਰਜ ਕੀਤੇ ਸਨ ਜਿਨ੍ਹਾਂ ਨੂੰ ਅਦਾਲਤ ਤੋਂ ਮਨਜ਼ੂਰੀ ਮਿਲ ਗਈ ਹੈ।

ਜੌਹਨਸਨ ਨੇ ਆਪਣੀ 32 ਸਾਲਾ ਮੰਗੇਤਰ ਕੈਰੀ ਸਾਇਮੰਡਸ ਦੇ ਨਾਲ ਮੰਗਣੀ ਦਾ ਐਲਾਨ ਫਰਵਰੀ ਵਿੱਚ ਕੀਤਾ ਸੀ। ਸਾਇਮੰਡਸ ਨੇ ਪਿਛਲੇ ਬੁੱਧਵਾਰ ਨੂੰ  ਬੱਚੇ ਨੂੰ ਜਨਮ ਦਿੱਤਾ ਹੈ।

ਉੱਥੇ ਹੀ ਜੌਹਨਸਨ ਦੀ ਦੂਜੀ ਪਤਨੀ ਭਾਰਤ ਨਾਲ ਸਬੰਧ ਰੱਖਦੀ ਹਨ। ਰਿਪੋਰਟਾਂ ਮੁਤਾਬਕ ਵ‍ਹੀਲਰ ਦੀ ਮਾਂ ਦਿਪ ਸਿੰਘ ਪੰਜਾਬ ਦੀ ਰਹਿਣ ਵਾਲੀ ਹਨ। ਜੌਹਨਸਨ ਦੇ ਨਾਲ ਵਹੀਲਰ ਦੇ ਚਾਰ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਜੌਹਨਸਨ ਅਤੇ ਵਹੀਲਰ ਦੇ ਵਿੱਚ ਤਲਾਕ ਨੂੰ ਲੈ ਕੇ 40 ਲੱਖ ਪੌਂਡ ਦਾ ਸਮੱਝੌਤਾ ਹੋਇਆ ਹੈ।

Share this Article
Leave a comment