Home / News / ਬ੍ਰਿਟੇਨ ਦੇ ਐਮ.ਪੀ. ਡੇਵਿਡ ਅਮੀਸ ਦਾ ਚਾਕੂ ਮਾਰ ਕੇ ਕਤਲ, ਚਰਚ ‘ਚ ਵਾਪਰੀ ਘਟਨਾ

ਬ੍ਰਿਟੇਨ ਦੇ ਐਮ.ਪੀ. ਡੇਵਿਡ ਅਮੀਸ ਦਾ ਚਾਕੂ ਮਾਰ ਕੇ ਕਤਲ, ਚਰਚ ‘ਚ ਵਾਪਰੀ ਘਟਨਾ

ਲੰਦਨ : ਬ੍ਰਿਟੇਨ ਵਿੱਚ ਇੱਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਾਰਟੀ ਦੇ ਮੈਂਬਰ ਡੇਵਿਡ ਅਮੀਸ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ, ਅਮੀਸ ਘਟਨਾ ਦੇ ਸਮੇਂ ਇੱਕ ਚਰਚ ਵਿੱਚ ਸੀ ਅਤੇ ਆਪਣੇ ਇਲਾਕੇ ਦੇ ਲੋਕਾਂ ਨਾਲ ਗੱਲ ਕਰ ਰਹੇ ਸਨ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

   

ਦੱਸਿਆ ਜਾ ਰਿਹਾ ਹੈ ਕਿ ਅਮੀਸ ‘ਤੇ ਕਈ ਵਾਰ ਕੀਤੇ ਗਏ, ਸਮਰਥਕਾਂ ਨੇ ਆਪਣੇ ਸਾਂਸਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਹਮਲਾਵਰ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਉਸ ਕੋਲੋਂ ਕਤਲ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਅਮੀਸ 38 ਸਾਲਾਂ ਤਕ ਸੰਸਦ ਮੈਂਬਰ ਰਹੇ, ਪਰ ਉਨ੍ਹਾਂ ਨੂੰ ਕਦੇ ਮੰਤਰੀ ਨਹੀਂ ਬਣਾਇਆ ਗਿਆ।

69 ਸਾਲਾ ਅਮੀਸ ਸਮਲਿੰਗੀ ਵਿਆਹ ਦੇ ਵਿਰੋਧੀ ਸਨ । ਉਨ੍ਹਾਂ ਜਨਤਕ ਤੌਰ ‘ਤੇ ਸਮਲਿੰਗੀ ਵਿਆਹ ਅਤੇ ਗਰਭਪਾਤ ਦੇ ਮੁੱਦਿਆਂ ਤੇ ਕਈ ਵਾਰ ਵਿਰੋਧ ਵੀ ਜਤਾਇਆ ਸੀ। ਕੁਝ ਲੋਕ ਇਸੇ ਕਾਰਨ ਉਨ੍ਹਾਂ ਨਾਲ ਖਾਸੇ ਨਾਰਾਜ਼ ਸਨ।

ਰਿਪੋਰਟ ਦੇ ਅਨੁਸਾਰ, ਅਮੀਸ ਏਸੇਕਸ ਦੇ ਸਾਉਥਹੈਂਡ ਤੋਂ ਸੰਸਦ ਮੈਂਬਰ ਸਨ, ਜੋ ਪੂਰਬੀ ਇੰਗਲੈਂਡ ਦਾ ਹਿੱਸਾ ਹੈ । ਘਟਨਾ ਦੇ ਸਮੇਂ, ਉਹ ਪ੍ਰਾਰਥਨਾ ਲਈ ਮੈਥੋਡਿਸਟ ਚਰਚ ਗਿਆ ਸੀ। ਪ੍ਰਾਰਥਨਾ ਤੋਂ ਬਾਅਦ, ਉਹ ਕੁਝ ਲੋਕਾਂ ਨਾਲ ਗੱਲ ਕਰ ਰਹੇ ਸਨ, ਇਸ ਦੌਰਾਨ ਹਮਲਾਵਰ ਤੇਜ਼ੀ ਨਾਲ ਵਧਿਆ ਅਤੇ ਇੱਕਦਮ ਕਈ ਵਾਰ ਕੀਤੇ।

ਅਮੀਸ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਹਮਲਾਵਰ ਦੀ ਗ੍ਰਿਫਤਾਰੀ ਦੀ ਖਬਰ ਦੀ ਪੁਸ਼ਟੀ ਹੋ ​​ਚੁੱਕੀ ਹੈ। ਉਸ ਦੀ ਪਛਾਣ ਵੀ ਜ਼ਾਹਰ ਨਹੀਂ ਕੀਤੀ ਗਈ ਹੈ ।

Check Also

ਓਮੀਕਰੋਨ ਕਾਰਨ ਬਦਲ ਸਕਦਾ ਹੈ ਟੀਮ ਇੰਡੀਆ ਦਾ ਦੱਖਣੀ ਅਫਰੀਕਾ ਦੌਰਾ

ਮੁੰਬਈ : ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਖਤਰੇ ਕਾਰਨ ਟੀਮ ਇੰਡੀਆ ਦਾ ਦੱਖਣੀ ਅਫਰੀਕਾ …

Leave a Reply

Your email address will not be published. Required fields are marked *