ਇਸ ਨਸਲ ਦੇ ਕੁੱਤਿਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਮਿਲਣਗੇ 29 ਲੱਖ ਰੁਪਏ

TeamGlobalPunjab
2 Min Read

ਅਜੋਕੇ ਸਮੇਂ ਵਿੱਚ ਢੰਗ ਦੀ ਨੌਕਰੀ ਮਿਲਣਾ ਬਹੁਤ ਹੀ ਮੁਸ਼ਕਲ ਹੈ ਜੇਕਰ ਮਿਲ ਵੀ ਜਾਵੇ ਤਾਂ ਕਈਆਂ ਦੀ ਉਹ ਪਸੰਦ ਮੁਤਾਬਕ ਨਹੀਂ ਹੰਦੀ ਪਰ ਲੰਦਨ  ਦੇ  ਨਾਈਟਸਬਰਿਜ ਵਿੱਚ ਇੱਕ ਪਤੀ-ਪਤਨੀ ਨੇ ਅਜਿਹੀ ਨੌਕਰੀ ਕੱਢੀ ਹੈ, ਜਿਸਨੂੰ ਜਾਣਕੇ ਤੁਸੀ ਸੋਚਾਂ ‘ਚ ਪੈ ਜਾਓਗੇ। ਦਰਅਸਲ, ਜੋੜੇ ਨੂੰ ਇੱਕ ਅਜਿਹਾ ਵਿਅਕਤੀ ਚਾਹੀਦਾ ਹੈ, ਜੋ ਉਨ੍ਹਾਂ ਦੇ ਦੋ ਕੁੱਤਿਆਂ ਦੀ ਦੇਖਭਾਲ ਕਰ ਸਕੇ। ਇਸ ਦੇ ਬਦਲੇ ਉਹ ਉਸ ਵਿਅਕਤੀ ਨੂੰ ਸਲਾਨਾ 29 ਲੱਖ ਰੁਪਏ ਸੈਲਰੀ ਦੇਣ ਨੂੰ ਤਿਆਰ ਹਨ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਪਤੀ-ਪਤਨੀ ਨੇ ਆਪਣੇ ਘਰ ਵਿੱਚ ਦੋ ਗੋਲਡਨ ਰਿਟਰਾਈਵਰ ਨਸਲ ਦੇ ਕੁੱਤੇ ਪਾਲ ਰੱਖੇ ਹਨ ਤੇ ਉਹ ਆਪਣੇ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦੇ ਹਨ। ਅਜਿਹੇ ਵਿੱਚ ਉਹ ਕੁੱਤਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦੇ। ਇਸ ਲਈ ਉਹ ਇੱਕ ਅਜਿਹੇ ਵਿਅਕਤੀ ਦੀ ਭਾਲ ਕਰ ਰਹੇ ਹਨ ਜਿਹੜਾ ਇਹ ਕੰਮ ਕਰ ਸਕੇ।

ਮੋਟੀ ਸੈਲਰੀ ਤੋਂ ਇਲਾਵਾ ਜੋੜਾ ਉਸ ਵਿਅਕਤੀ ਨੂੰ ਆਪਣੇ ਛੇ ਮੰਜ਼ਿਲਾ ਆਲੀਸ਼ਾਨ ਘਰ ਵਿੱਚ ਰਹਿਣ ਲਈ ਥਾਂ ਵੀ ਦੇ ਰਹੇ ਹਨ। ਪਤੀ-ਪਤਨੀ ਨੇ ਸਿਲਵਰ ਸਵਾਨ ਸਰਚ ਨਾਮ ਦੀ ਇੱਕ ਵੈਬਸਾਈਟ ‘ਤੇ ਇਸ ਨੌਕਰੀ ਦਾ ਇਸ਼ਤਿਹਾਰ ਪਾਇਆ ਹੈ। ਇਸ ਵਿੱਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਕੈਂਡਿਡੇਟ ਚਾਹੀਦਾ ਹੈ। ਇਸ ਵੈਬਸਾਈਟ ‘ਤੇ ਜਾ ਕੇ ਤੁਸੀ ਨੌਕਰੀ ਲਈ ਅਪਲਾਈ ਵੀ ਕਰ ਸਕਦੇ ਹੋ।

ਪਤੀ-ਪਤਨੀ ਦੇ ਮੁਤਾਬਕ, ਉਨ੍ਹਾਂ ਨੂੰ ਅਜਿਹਾ ਕੈਂਡਿਡੇਟ ਚਾਹੀਦਾ ਹੈ, ਜੋ ਪਹਿਲਾਂ ਵੀ ਕੁੱਤਿਆਂ ਦੀ ਦੇਖਭਾਲ ਕਰ ਚੁੱਕਿਆ ਹੋਵੇ, ਉਸਨੂੰ ਹਾਊਸਕੀਪਿੰਗ ਦਾ ਅਨੁਭਵ ਹੋਵੇ, ਖਾਣਾ ਬਣਾਉਣਾ ਆਉਂਦਾ ਹੋਵੇ, ਫਿੱਟ ਅਤੇ ਐਕਟਿਵ ਹੋਵੇ ਤੇ ਨਾਲ ਭਰੋਸੇਮੰਦ ਤੇ ਮਿਹਨਤੀ ਵੀ ਹੋਵੇ ।

ਖਾਸ ਗੱਲ ਇਹ ਹੈ ਕਿ ਇਸ ਨੌਕਰੀ ਵਿੱਚ ਵਿਅਕਤੀ ਨੂੰ ਹਫਤੇ ਵਿੱਚ ਸਿਰਫ ਪੰਜ ਦਿਨ ਹੀ ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਕਰਨਾ ਹੋਵੇਗਾ। ਇਸ ਦੇ ਬਦਲੇ ਉਸਨੂੰ 30 ਤੋਂ 32 ਹਜ਼ਾਰ ਪਾਊਂਡਸ ਯਾਨੀ ਲਗਭਗ 29 ਲੱਖ ਰੁਪਏ ਸੈਲਰੀ ਮਿਲੇਗੀ।

Share This Article
Leave a Comment