ਕਣਕ ਚੋਰੀ ਕਰਨ ਦੀ ਮਿਲੀ ਇਹ ਸਜ਼ਾ

Rajneet Kaur
1 Min Read

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਜ਼ਿਲ੍ਹਾ ਮੁਕਤਸਰ ਵਿੱਚ ਇਕ ਨੌਜਵਾਨ ਨੂੰ ਟਰੱਕ ਅੱਗੇ ਬੰਨ੍ਹ ਕੇ ਪੂਰੇ ਸ਼ਹਿਰ ‘ਚ ਘੁੰਮਾਇਆ ਗਿਆ ਹੈ।ਜਿਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਸ ਦੌਰਾਨ ਨੌਜਵਾਨ ਨੇ ਲੋਕਾਂ ਨੂੰ ਦੱਸਿਆ ਕਿ ਮੁਲਜ਼ਮ  ਟਰੱਕ ’ਚੋਂ ਕਣਕ ਦੀਆਂ ਦੋ ਬੋਰੀਆਂ ਚੋਰੀ ਕਰਦੇ ਸਮੇਂ ਮੌਕੇ ’ਤੇ ਹੀ ਫੜਿਆ ਗਿਆ ਹੈ। ਇਹ ਮਾਮਲਾ ਐਤਵਾਰ ਸ਼ਾਮ ਕਰੀਬ 5:30 ਵਜੇ ਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।

DSP ਜਗਦੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਚੋਰੀ ਕਰਨ ਵਾਲਾ ਮੁਲਜ਼ਮ ਬੱਸ ਸਟੈਂਡ ਪੁਲਿਸ ਚੌਕੀ ਦੀ ਹਿਰਾਸਤ ਵਿੱਚ ਹੈ । ਉਸ ਨੂੰ ਟਰੱਕ ਨਾਲ ਬੰਨ੍ਹਣ ਵਾਲੇ ਵਿਅਕਤੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment