ਕੋਰੋਨਾ ਦਾ ਖੌਫ: ਬ੍ਰਿਟੇਨ ‘ਚ ਡਰ ਕਾਰਨ ਲੋਕਾਂ ਨੂੰ ਪੈ ਰਹੇ ਦਿਲ ਦੇ ਦੌਰੇ, ਘਰਾਂ ਵਿੱਚ ਹੀ ਹੋ ਰਹੀਆਂ ਮੌਤਾਂ

TeamGlobalPunjab
2 Min Read

ਲੰਦਨ: ਦੁਨੀਆ ਭਰ ਵਿਚ ਇਸ ਵੇਲੇ ਕੋਰੋਨਾ ਦਾ ਖੌਫ ਇਸ ਕਦਰ ਹੈ ਕਿ ਲੋਕ ਡਿਪਰੈਸ਼ਨ ਵਿਚ ਜਾ ਰਹੇ ਹਨ ਤੇ ਕਈਆਂ ਦੀ ਇਸ ਡਰ ਕਾਰਨ ਮੌਤ ਹੋ ਰਹੀ ਹੈ। ਅਜਿਹੀ ਖਬਰ ਬ੍ਰਿਟੇਨ ਤੋਂ ਵੀ ਸਾਹਮਣੇ ਆ ਰਹੀ ਹੈ ਕਿ ਉਥੋਂ ਦੇ ਲੋਕਾਂ ‘ਤੇ ਕੋਰੋਨਾ ਵਾਇਰਸ ਦਾ ਖੌਫ ਇਸ ਕਦਰ ਹੈ ਕਿ ਕਈ ਲੋਕਾਂ ਨੂੰ ਦਿਲ ਦਾ ਦੌਰਾ ਪੈ ਜਾ ਰਿਹਾ ਹੈ। ਹਸਪਤਾਲ ਵਿੱਚ ਭਰਤੀ ਕਰਵਾਉਣ ਤੋਂ ਪਹਿਲਾਂ ਹੀ ਲੋਕਾਂ ਦੀ ਮੌਤ ਰਹੀ ਹੈ।

ਬ੍ਰਿਟੇਨ ਦੇ ਹੈਲਥ ਡਿਪਾਰਟਮੈਂਟ ਨੇ ਅਜਿਹੀ ਕਈ ਮੌਤਾਂ ਨੂੰ ਦਰਜ ਕੀਤਾ ਹੈ ਜਿਸ ਵਿੱਚ ਲੋਕਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਘਰ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਕ ਲੰਦਨ ਵਿੱਚ 80 ਫੀਸਦੀ ਮੌਤਾਂ ਅਜਿਹੀ ਹੋ ਰਹੀ ਹਨ ਜਿਨ੍ਹਾਂ ਵਿੱਚ ਪੀਡ਼ਤਾਂ ਤੱਕ ਮੈਡੀਕਲ ਸਹਾਇਤਾ ਪੁੱਜਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਰਹੀ ਹੈ। ਡਾਕਟਰ ਦੱਸ ਰਹੇ ਹਨ ਕਿ ਲੋਕ ਡਰ ਵਿੱਚ ਜੀ ਰਹੇ ਹਨ ਉਹ ਐਮਰਜੰਸੀ ਸੇਵਾ ਨੂੰ ਫੋਨ ਲਗਾਉਣ ਤੋਂ ਡਰ ਰਹੇ ਹਨ। ਉਨ੍ਹਾਂ ਵਿੱਚ ਡਰ ਹੈ ਕਿ ਜੇਕਰ ਉਹ ਹਸਪਤਾਲ ਵਿੱਚ ਭਰਤੀ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਦਾ ਸੰਕਰਮਣ ਹੋ ਸਕਦਾ ਹੈ। ਕੁੱਝ ਲੋਕ ਨੈਸ਼ਨਲ ਹੈਲਥ ਸਰਵਿਸ ‘ਤੇ ਬੋਝ ਨਾਂ ਵਧਾਉਣ ਦੇ ਮਕਸਦ ਨਾਲ ਫੋਨ ਨਹੀਂ ਕਰਦੇ ਅਤੇ ਆਪਣੀ ਜਾਨ ਗਵਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਵਿੱਚ ਮੌਤ ਦੇ ਮਾਮਲੇ ਜ਼ਿਆਦਾ ਹੋ ਸਕਦੇ ਹਨ। ਆਧਿਕਾਰਿਕ ਤੌਰ ‘ਤੇ ਵਾਇਰਸ ਸੰਕਰਮਣ ਦੀ ਵਜ੍ਹਾ ਕਾਰਨ ਹੁਣ ਤੱਕ 12 ਹਜ਼ਾਰ ਮੌਤਾਂ ਦੀ ਪੁਸ਼ਟੀ ਹੋਈ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਜ਼ਿਆਦਾ ਵੀ ਹੋ ਸਕਦੇ ਹਨ।

- Advertisement -

Share this Article
Leave a comment