ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 100 ਪਾਰ, 4,000 ਤੋਂ ਵੱਧ ਮਰੀਜ਼ਾਂ ਦੀ ਹੋਈ ਪੁਸ਼ਟੀ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 109 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੰਕਰਮਿਤ ਲੋਕਾਂ ਦੀ ਗਿਣਤੀ 4,067 ਪਹੁੰਚ ਗਈ ਹੈ।

ਦੇਸ਼ਭਰ ਵਿੱਚ ਪਿਛਲੇ 24 ਘੰਟਿਆ ਦੇ ਦੌਰਾਨ ਲਗਭਗ 693 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਖਬਰਾਂ ਦੇ ਵਿੱਚ ਇੱਕ ਚੰਗੀ ਖਬਰ ਇਹ ਹੈ ਕਿ ਇਸਦੇ ਸੰਕਰਮਣ ਨਾਲ ਹੁਣ ਤੱਕ 250 ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਨਾਲ ਇਹ ਅੰਕੜੇ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲੀਆਂ ਨੂੰ ਵੇਖਦੇ ਹੋਏ ਦੇਸ਼ ਵਿੱਚ 21 ਦਿਨਾਂ ਦਾ ਲਾਕਡਾਉਨ ਜਾਰੀ ਹੈ , ਜੋ 14 ਅਪ੍ਰੈਲ ਤੱਕ ਚੱਲੇਗਾ। ਸਾਰੇ ਰਾਜਾਂ ਦੀਆਂ ਸਰਕਾਰਾਂ ਲਾਕਡਾਉਨ ਦਾ ਸੱਖਤੀ ਨਾਲ ਪਾਲਣ ਕਰਵਾ ਰਹੀ ਹਨ। ਵਿਗੜ ਰਹੇ ਹਾਲਾਤਾਂ ਨੂੰ ਵੇਖਦਿਆਂ ਸਰਕਾਰ ਵੱਲੋਂ ਹੋਰ ਸਖਤ ਕਦਮ ਚੁੱਕੇ ਜਾ ਸਕਦੇ ਹਨ।

Share this Article
Leave a comment