ਨਵੀ ਦਿੱਲੀ : ਜੇਕਰ ਤੁਸੀਂ ਹੁਣ ਤੱਕ ਇਹ ਸੋਚਦੇ ਸੀ ਕਿ ਤੁਹਾਡਾ UIDAI ਵੱਲੋਂ ਜਾਰੀ ਕੀਤਾ ਗਿਆ ਆਧਾਰ ਕਾਰਡ ਹਰ ਜਗ੍ਹਾ ਕੰਮ ਆ ਜਾਂਦਾ ਹੈ, ਤਾਂ ਇਹ ਖ਼ਬਰ ਪੜ੍ਹਨੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। UIDAI ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਆਧਾਰ ਕਾਰਡ ਨੂੰ ਜਨਮ ਮਿਤੀ (Date of Birth) ਦੇ ਪੱਕੇ ਸਬੂਤ ਵਜੋਂ ਵਰਤਿਆ ਨਹੀਂ ਜਾ ਸਕਦਾ। UIDAI ਨੇ ਸਪੱਸ਼ਟ ਕੀਤਾ ਹੈ ਕਿ ਆਧਾਰ ਸਿਰਫ਼ ਤੁਹਾਡੀ ਪਛਾਣ ਅਤੇ ਪਤੇ ਦਾ ਪ੍ਰਮਾਣ ਹੈ, ਨਾ ਕਿ ਤੁਹਾਡੀ ਉਮਰ ਜਾਂ ਜਨਮ ਮਿਤੀ ਦਾ ਅਧਿਕਾਰਤ ਦਸਤਾਵੇਜ਼।
UIDAI ਦੇ ਪ੍ਰਮਾਣੀਕਰਨ ਅਤੇ ਤਸਦੀਕ ਵਿਭਾਗ ਨੇ ਜਾਰੀ ਕੀਤੇ ਪੱਤਰ ਵਿੱਚ ਕਿਹਾ ਹੈ ਕਿ ਆਧਾਰ ਦਾ ਮੁੱਖ ਉਦੇਸ਼ ਵਿਅਕਤੀ ਦੀ ਪਛਾਣ ਸਥਾਪਤ ਕਰਨਾ ਹੈ, ਨਾ ਕਿ ਉਸ ਦੀ ਜਨਮ ਮਿਤੀ ਨੂੰ ਪ੍ਰਮਾਣਿਤ ਕਰਨਾ।ਅਥਾਰਟੀ ਦੇ ਅਨੁਸਾਰ, ਆਧਾਰ ਐਕਟ 2016 ਵਿੱਚ ਪਛਾਣ ਲਈ ਆਧਾਰ ਦੀ ਵਰਤੋਂ ਬਾਰੇ ਤਾਂ ਦੱਸਿਆ ਗਿਆ ਹੈ, ਪਰ ਇਸ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਮਾਨਤਾ ਦੇਣ ਦਾ ਕੋਈ ਉਪਬੰਧ (ਪ੍ਰੋਵੀਜ਼ਨ) ਨਹੀਂ ਹੈ। ਅਜਿਹੀ ਸਥਿਤੀ ਵਿੱਚ, ਆਧਾਰ ‘ਤੇ ਦਰਜ ਜਨਮ ਮਿਤੀ, ਨਾਮਾਂਕਣ ਜਾਂ ਅਪਡੇਟ ਦੇ ਦੌਰਾਨ ਵਿਅਕਤੀ ਦੁਆਰਾ ਦਿੱਤੀ ਗਈ ਜਾਣਕਾਰੀ ‘ਤੇ ਅਧਾਰਤ ਹੁੰਦੀ ਹੈ।
UIDAI ਨੇ ਕਿਹਾ ਹੈ ਕਿ ਆਧਾਰ ਦਾ ਉਦੇਸ਼ ਪ੍ਰਮਾਣੀਕਰਨ ਰਾਹੀਂ ਪਛਾਣ ਸਥਾਪਤ ਕਰਨਾ ਹੈ, ਨਾ ਕਿ ਕਿਸੇ ਵਿਅਕਤੀ ਦੀ ਜਨਮ ਮਿਤੀ ਦੱਸਣਾ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਧਾਰ ਵਿੱਚ ਦਰਜ ਜਨਮ ਮਿਤੀ ਹਮੇਸ਼ਾ ਪੂਰੀ ਤਰ੍ਹਾਂ ਵੈਰੀਫਾਈਨਹੀਂ ਹੁੰਦੀ। UIDAI ਦੇ ਮੁਤਾਬਕ, ਕਈ ਵਾਰ ਲੋਕ ਬਿਨਾਂ ਪੱਕੇ ਦਸਤਾਵੇਜ਼ਾਂ ਦੇ ਵੀ ਆਪਣੀ ਜਨਮ ਮਿਤੀ ਦਾ ਐਲਾਨ ਕਰ ਦਿੰਦੇ ਹਨ ਜਾਂ ਅੰਦਾਜ਼ੇ ਦੇ ਆਧਾਰ ‘ਤੇ ਦਰਜ ਕਰਵਾ ਦਿੰਦੇ ਹਨ।ਯਾਨੀ ਆਧਾਰ ਵਿੱਚ ਜੋ ਜਨਮ ਮਿਤੀ ਲਿਖੀ ਗਈ ਹੈ, ਉਹ ਜ਼ਰੂਰੀ ਨਹੀਂ ਕਿ ਸਰਕਾਰੀ ਰਿਕਾਰਡ ਦੇ ਹਿਸਾਬ ਨਾਲ ਪੂਰੀ ਤਰ੍ਹਾਂ ਸਹੀ ਹੋਵੇ। ਇਸੇ ਕਾਰਨ ਕਰਕੇ ਇਸ ਨੂੰ ਅੰਤਿਮ ਸਬੂਤ ਨਹੀਂ ਮੰਨਿਆ ਜਾਂਦਾ।
ਜੇਕਰ ਤੁਸੀਂ ਆਪਣੀ ਜਨਮ ਮਿਤੀ (DOB) ਸਾਬਤ ਕਰਨੀ ਹੈ, ਤਾਂ ਤੁਹਾਨੂੰ ਹੇਠਾਂ ਦਿੱਤੇ ਗਏ ਵੈਧ ਦਸਤਾਵੇਜ਼ਾਂ ਦੀ ਵਰਤੋਂ ਕਰਨੀ ਪਵੇਗੀ:
ਜਨਮ ਪ੍ਰਮਾਣ ਪੱਤਰ (Birth Certificate)
10ਵੀਂ ਦੀ ਮਾਰਕਸ਼ੀਟ
ਪਾਸਪੋਰਟ
ਸਰਕਾਰੀ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ DOB ਸਰਟੀਫਿਕੇਟ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

