ਨਵੀਂ ਦਿੱਲੀ: ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ (Uddhav Thackeray) ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਗਲਤੀ ਕੀਤੀ ਜੋ ਰਾਜਨੀਤੀ ਨੂੰ ਧਰਮ ਨਾਲ ਜੋੜਿਆ। ਉਧਵ ਠਾਕਰੇ ਨੇ ਕਿਹਾ, “ਸਾਨੂੰ ਪਤਾ ਲੱਗਿਆ ਹੈ ਕਿ ਰਾਜਨੀਤੀ ਇਕ ਕਿਸਮ ਦਾ ਜੂਆ ਹੈ। ਅਸੀਂ ਰਾਜਨੀਤੀ ਨੂੰ ਧਰਮ ਨਾਲ ਜੋੜ ਕੇ ਬਹੁਤ ਲੜਾਈ ਲੜੀ ਹੈ। ਅਸੀਂ ਤਿੰਨ ਪਾਰਟੀਆਂ ਵਿਚ ਸ਼ਾਮਲ ਹੋ ਕੇ ਸਰਕਾਰ ਬਣਾਈ ਹੈ।ਇਹ ਇਕ ਆਟੋ ਰਿਕਸ਼ਾ ਵਾਲੀ ਸਰਕਾਰ ਹੈ, ਨਾ ਕਿ ਬੁਲੇਟ ਟ੍ਰੇਨ।“ ਉਧਵ ਠਾਕਰੇ ਦੇ ਬਿਆਨ ‘ਤੇ ਸੰਜੇ ਖਾਨ ਦੀ ਧੀ ਅਤੇ ਗਹਿਣਿਆਂ ਦੀ ਡਿਜ਼ਾਈਨਰ ਫਰਾਹ ਖਾਨ (Farah Khan Ali) ਨੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ।
👏🏻👏🏻👏🏻 Better late than never. Respect 🙏🙏🙏 @OfficeofUT @AUThackeray
Mixing religion with politics was our mistake: Uddhav Thackeray https://t.co/w5YgOHF0UE via @timesofindia
— Farah Khan (@FarahKhanAli) December 24, 2019
ਫਰਾਹ ਖਾਨ ਅਲੀ ਨੇ ਉਧਵ ਠਾਕਰੇ ਦੇ ਬਿਆਨ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ, “ਅੰਧੇਰ ਨਾਲ ਦੇਰ ਚੰਗੀ।” ਫਰਾਹ ਖਾਨ ਅਲੀ ਦੇ ਇਸ ਟਵੀਟ ਨੇ ਕਾਫੀ ਸੁਰਖੀਆਂ ਬਟੋਰੀਆਂ, ਨਾਲ ਹੀ ਲੋਕਾਂ ਨੇ ਇਸ ‘ਤੇ ਆਪਣੀ ਜ਼ਬਰਦਸਤ ਪ੍ਰਤੀਕ੍ਰਿਆ ਦਿੱਤੀ ਹੈ। ਫਰਾਹ ਖਾਨ ਅਲੀ ਤੋਂ ਇਲਾਵਾ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਨੇ ਵੀ ਟਵੀਟ ਰਾਹੀਂ ਉਧਵ ਠਾਕਰੇ ਬਾਰੇ ਟਵੀਟ ਕੀਤਾ।
Literally WOW! “Mixing religion with politics was our mistake”: Uddhav Thackeray | Nagpur News – Times of India https://t.co/CnK5vtvsMW
— Swara Bhasker (@ReallySwara) December 24, 2019