ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਦੁਨੀਆਂ ਵਿੱਚ ਵੱਡੇ ਦੇਸ਼ ਜਿਵੇਂ ਰੂਸ, ਚੀਨ, ਭਾਰਤ ਤੇ ਬ੍ਰਾਜ਼ੀਲ ਦੇ ਮੁਕਾਬਲੇ ਸਭ ਤੋਂ ਵੱਡਾ ਕੋਵਿਡ 19 ਟੈਸਟਿੰਗ ਪ੍ਰੋਗਰਾਮ ਅਮਰੀਕਾ ਵਿੱਚ ਹੈ। ਟਰੰਪ ਨੇ ਕਿਹਾ ਕਿ ਦੁਨੀਆਂ ਵਿੱਚ ਇਸ ਬਿਮਾਰੀ ਦੀ ਸਭ ਤੋਂ ਘੱਟ ਮੌਤ ਦਰ ਅਮਰੀਕਾ ਵਿੱਚ ਹੈ।
ਹੁਣ ਤੱਕ ਅਮਰੀਕਾ ਵਿੱਚ 34 ਲੱਖ ਤੋਂ ਜ਼ਿਆਦਾ ਲੋਕ ਕਰੋਨਾ ਵਾਇਰਸ ਦੀ ਲਪੇਟ ਵਿੱਚ ਹਨ ਅਤੇ 1,37,000 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ ਜੋ ਕਿ ਪੂਰੀ ਦੁਨੀਆਂ ਵਿੱਚ ਬਾਕੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਬਹੁਤ ਜ਼ਿਆਦਾ ਟੈਸਟਿੰਗ ਦੀ ਵਜ੍ਹਾ ਕਾਰਨ ਕਰੋਨਾ ਪਾਜ਼ਿਟਿਵ ਮਾਮਲਿਆਂ ਵਿੱਚ ਇੰਨਾ ਵਾਧਾ ਹੈ ਉਨ੍ਹਾਂ ਨੇ ਕਿਹਾ ਕਿ ਇੰਨੇ ਟੈਸਟ ਕਿਸੇ ਹੋਰ ਦੇਸ਼ ਵਿਚ ਨਹੀਂ ਹੋਏ ਹਨ।
ਟਰੰਪ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਹੋਰ ਦੇਸ਼ ਦੇ ਮੁਕਾਬਲੇ ਅਸੀਂ ਕੋਰੋਨਾ ਦੇ ਟੈਸਟ ਬਹੁਤ ਜ਼ਿਆਦਾ ਕੀਤੇ ਹਨ ਤੁਸੀਂ ਜਿੰਨੇ ਟੈਸਟ ਕਰੋਗੇ ਕੋਰੋਨਾ ਦੇ ਮਾਮਲੇ ਉਨੇ ਹੀ ਵਧਣਗੇ। ਦੁਨੀਆਂ ਵਿੱਚ ਕੁਝ ਅਜਿਹੇ ਦੇਸ਼ ਵੀ ਹਨ ਜਿੱਥੇ ਟੈਸਟ ਸਿਰਫ ਉਦੋਂ ਹੁੰਦੇ ਹਨ ਜਦੋਂ ਕੋਈ ਵਿਅਕਤੀ ਬੀਮਾਰ ਹੋ ਕੇ ਹਸਪਤਾਲ ਵਿੱਚ ਭਰਤੀ ਹੁੰਦਾ ਹੈ ਉਸ ਹਾਲਤ ਵਿੱਚ ਟੈਸਟ ਕਰਨ ਦੀ ਵਜ੍ਹਾ ਕਾਰਨ ਉੱਥੇ ਕੋਰੋਨਾ ਦੇ ਸੰਕਰਮਿਤ ਮਾਮਲੇ ਘਟ ਹਨ।