ਵਾਸ਼ਿੰਗਟਨ: ਅਮਰੀਕਾ ਨੇ 27 ਦੇਸ਼ਾਂ ਦੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਗਠਜੋੜ ਦੀ ਸ਼ੁਰੂਆਤ ਕਰਦੇ ਹੋਏ ਦੁਨੀਆਭਰ ਵਿੱਚ ਧਰਮ ਆਧਾਰਿਤ ਖੁਦਮੁਖਤਿਆਰੀ ਦੀ ਰੱਖਿਆ ਅਤੇ ਹਿਫਾਜ਼ਤ ਲਈ ਸਮੂਹਿਕ ਦ੍ਰਸ਼ਟੀਕੋਣ ਅਪਣਾਉਣ ਦਾ ਐਲਾਨ ਕੀਤਾ। ਇਸ ਦੌਰਾਨ ਵਿਦੇਸ਼ੀ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਦੁਨੀਆ ਦੇ ਹਰ 10 ‘ਚੋਂ ਅੱਠ ਲੋਕ ਆਜ਼ਾਦੀ ਦੇ ਨਾਲ ਆਪਣੇ ਧਰਮ ਦਾ ਪਾਲਣ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਨੇ ਮੰਨਿਆ ਕਿ ਪਾਕਿਸਤਾਨ ਵਿੱਚ ਹਿੰਦੂ ਭਾਈਚਾਰਾ ਨਿਸ਼ਾਨੇ ‘ਤੇ ਹੈ।
ਇੰਟਰਨੈਸ਼ਨਲ ਰਿਲੀਜਿਅਸ ਫਰੀਡਮ ਅਲਾਇੰਸ ਜਾਰੀ ਕਰਨ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅੱਤਵਾਦੀਆਂ ਅਤੇ ਹਿੰਸਕ ਕੱਟਰਪੰਥੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਲੋਕ ਜਿੱਥੇ ਵੀ ਬਹੁ ਗਿਣਤੀ ਵਿੱਚ ਹੁੰਦੇ ਹਨ ਉੱਥੇ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਉਨ੍ਹਾਂ ਨੇ ਇਸ ਲਈ ਇਰਾਕ, ਪਾਕਿਸਤਾਨ, ਨਾਈਜੀਰਿਆ ਅਤੇ ਮਿਆਂਮਾਰ ਦਾ ਜ਼ਿਕਰ ਵੀ ਕੀਤਾ। ਪੋਂਪੀਓ ਨੇ ਕਿਹਾ ਕਿ ਇਰਾਕ ਵਿੱਚ ਯਜੀਦੀ, ਪਾਕਿਸਤਾਨ ਵਿੱਚ ਹਿੰਦੂ, ਪੂਰਬੋਤ ਨਾਈਜੀਰਿਆ ਵਿੱਚ ਈਸਾਈ ਅਤੇ ਮਿਆਂਮਾਰ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਅਮਰੀਕੀ ਵਿਦੇਸ਼ੀ ਮੰਤਰੀ ਨੇ ਸੰਸਾਰਕ ਧਾਰਮਿਕ ਆਜ਼ਾਦੀ ਗਠਜੋੜ ਦੀ ਸ਼ੁੁਰੂਆਤ ਕਰਦੇ ਹੋਏ ਇਸ ਵਿੱਚ ਸ਼ਾਮਲ ਹੋਣ ਵਾਲੇ ਦੇਸ਼ਾਂ ਵਿੱਚ ਆਸਟਰੇਲੀਆ , ਬ੍ਰਾਜ਼ੀਲ, ਬ੍ਰਿਟੇਨ, ਇਜ਼ਰਾਇਲ, ਯੂਕਰੇਨ, ਨੀਦਰਲੈਂਡ ਅਤੇ ਗਰੀਸ ਦੇ ਨਾਮਾਂ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਇਸ਼ਨਿੰਦਾ ਕਾਨੂੰਨ ਦੀ ਵੀ ਨਿੰਦਾ ਕੀਤੀ ਜਿਸਨੂੰ ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ‘ਤੇ ਜ਼ੁਲਮ ਲਈ ਇਸਤੇਮਾਲ ਕੀਤਾ ਜਾਂਦਾ ਹੈ ।