ਟਰੰਪ ਦਾ ਦਾਅਵਾ, ‘ਮੇਰੇ ਪੁੱਤਰ ਨੇ 15 ਮਿੰਟ ‘ਚ ਹੀ ਦੇ ਦਿੱਤੀ ਸੀ ਕੋਰੋਨਾ ਵਾਇਰਸ ਨੂੰ ਮਾਤ’

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਰੈਲੀ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਬੈਰਨ ਨੇ ਸਿਰਫ 15 ਮਿੰਟ ਵਿਚ ਹੀ ਕਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਸੀ। ਸੋਮਵਾਰ ਨੂੰ ਪੈੱਨਸਿਲਵੇਨੀਆ ‘ਚ ਇਕ ਰੈਲੀ ਦੌਰਾਨ ਟਰੰਪ ਨੇ ਆਪਣੇ ਸਮਰਥਕਾਂ ਸਾਹਮਣੇ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੁੱਤਰ 15 ਮਿੰਟ ਵਿੱਚ ਹੀ ਕੋਵਿਡ ਵਰਗੇ ਖਤਰਨਾਕ ਵਾਇਰਸ ਤੋਂ ਆਜ਼ਾਦ ਹੋ ਗਿਆ ਸੀ।

ਟਰੰਪ ਨੇ ਰੈਲੀ ਵਿੱਚ ਆਪਣੇ ਪੁੱਤਰ ਦੀ ਮਜ਼ਬੂਤ ਰੋਧਕ ਸਮਰਥਾ ਵਾਰੇ ਦੱਸਿਆ। ਟਰੰਪ ਨੇ ਕਿਹਾ ਕਿ ਡਾਕਟਰ ਨੇ ਬੈਰਨ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਜਾਣਕਾਰੀ ਦਿੱਤੀ ਪਰ 15 ਮਿੰਟ ਬਾਅਦ ਫਿਰ ਉਸ ਦੀ ਸਿਹਤ ਪੁੱਛਣ ‘ਤੇ ਡਾਕਟਰ ਨੇ ਦੱਸਿਆ ਕਿ ਬੈਰਨ ਦਾ ਵਾਇਰਸ ਜਾ ਚੁੱਕਿਆ ਹੈ। ਟਰੰਪ ਨੇ ਕਿਹਾ ਕਿ ਇਹ ਸਾਡੇ ਲਈ ਹੈਰਾਨੀਜਨਕ ਸਥਿਤੀ ਸੀ

ਟਰੰਪ ਅਮਰੀਕਾ ਵਿੱਚ ਸਕੂਲ ਖੋਲ੍ਹਣ ‘ਤੇ ਵਿਚਾਰ ਕਰ ਰਹੇ ਹਨ ਪਰ ਜ਼ਿਆਦਾਤਰ ਲੋਕ ਟਰੰਪ ਇਸ ਫੈਸਲੇ ਦਾ ਸਮਰਥਨ ਕਰ ਨਹੀਂ ਕਰ ਰਹੇ। ਟਰੰਪ ਨੇ ਚੋਣ ਰੈਲੀ ਵਿੱਚ ਆਪਣੇ ਬੇਟੇ ਬੈਰਨ ਦੀ ਬਿਮਾਰੀ ਨੂੰ ਵਧਣ ਤੋਂ ਰੋਕਣ ਵਾਲੀ ਸਮਰਥਾ ਦੀ ਗੱਲ ਇਸ ਲਈ ਕੀਤੀ ਤਾਂ ਕਿ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਫਿਰ ਸਕੂਲ ਖੋਲ੍ਹਣ ਵਿਚ ਕੋਈ ਮੁਸ਼ਕਲ ਨਹੀਂ ਹੈ।

Share this Article
Leave a comment