ਕੈਨੇਡਾ ਵਿਖੇ ਦੋ ਟਰਾਲਿਆਂ ਦੀ ਟੱਕਰ ‘ਚ 2 ਪੰਜਾਬੀ ਨੌਜਵਾਨਾਂ ਦੀ ਮੌਤ

TeamGlobalPunjab
3 Min Read

ਬ੍ਰਿਟਿਸ਼ ਕੋਲੰਬੀਆ/ਅੰਮ੍ਰਿਤਸਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਵਲ ਸਟੋਕ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 2 ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋ ਟਰਾਲਿਆਂ ਦੀ ਹੋਈ ਭਿਆਨਕ ਟੱਕਰ ਪਿੱਛੋਂ ਨੌਜਵਾਨਾਂ ਦੇ ਟਰਾਲੇ ਨੂੰ ਅੱਗ ਲੱਗ ਗਈ ਤੇ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਹਿਚਾਣ 23 ਸਾਲ ਅਰਸ਼ਦੀਪ ਸਿੰਘ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਤੇ ਸਿਦਕਪਾਲ ਸਿੰਘ ਵਾਸੀ ਪਿੰਡ ਸੈਂਸਰਾ ਕਲਾਂ, ਤਹਿਸੀਲ ਅਜਨਾਲਾ ਵਜੋਂ ਹੋਈ ਹੈ। ਰਿਪੋਰਟਾਂ ਮੁਤਾਬਕ ਅਰਸ਼ਦੀਪ ਸਿੰਘ ਉਚੇਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਵਰਕ ਵੀਜ਼ਾ ‘ਤੇ ਟੋਰਾਂਟੋ ਸ਼ਹਿਰ ‘ਚ ਟਰੱਕ ਡਰਾਈਵਰ ਵੱਜੋਂ
ਕੰਮ ਕਰਦਾ ਸੀ ਬੀਤੀ ਸਵੇਰ ਇਹ ਨੌਜਵਾਨ ਰੋਜ਼ਾਨਾ ਵਾਂਗ ਟਰਾਲੇ ‘ਚ ਜਾ ਰਹੇ।

ਅਰਸ਼ਦੀਪ ਸਿੰਘ ਜੋ ਕਿ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀ ਇਕ ਭੈਣ ਵੀ ਕੈਨੇਡਾ ‘ਚ ਹੀ ਰਹਿ ਰਹੀ ਹੈ ਤੇ ਇਹ ਨੌਜਵਾਨ ਸਾਲ 2017 ‘ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਗਿਆ ਸੀ।

- Advertisement -

ਮ੍ਰਿਤਕ ਨੌਜਵਾਨ ਸਿਦਕਪਾਲ ਸਿੰਘ ਦੇ ਚਾਚੇ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਭਰੇ ਮਨ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਸਾਲਾਂ ਸਿਦਕਪਾਲ ਢਾਈ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜੇ ਤੇ ਗਿਆ ਸੀ ਤੇ ਦੋ ਮਹੀਨੇ ਪਹਿਲਾ ਹੀ ਉਸਦੀ ਪੜਾਈ ਪੂਰੀ ਹੋਈ ਸੀ ਤੇ ਉਹ ਟਰੱਕ ਤੇ ਡਾਰੀਵਾਰੀ ਕਾਰਨ ਲੱਗ ਪਿਆ ਸੀ।

ਉਨ੍ਹਾਂ ਦੱਸਿਆ ਕਿ ਸਿਦਕਪਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਚ ਰਹਿੰਦਾ ਸੀ ਅੱਜ ਸਵੇਰੇ ਹੀ ਉਨ੍ਹਾਂ ਨੂੰ ਫੋਨ ਆਇਆ ਕਿ ਉਸਦੇ ਟਰੱਕ ਦੀ ਟੱਕਰ ਹੋ ਗਈ ਹੈ ਅਤੇ ਟੱਕਰ ਤੋਂ ਬਾਅਦ ਟਰੱਕ ਨੂੰ ਅੱਗ ਲੱਗਣ ਨਾਲ ਉਸਦੀ ਮੌਤ ਹੋ ਗਈ ਹੈ ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਰਥਿਕ ਤੋਰ ਤੇ ਕਮਜ਼ੋਰ ਹਨ ਅਤੇ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਨਹੀਂ ਲਿਆ ਸਕਦੇ ਉਨ੍ਹਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰੇ ਤਾਂ ਜੋ ਉਹ ਆਪਣੇ ਲੜਕੇ ਦੀਆ ਅੰਤਿਮ ਰਸਮਾਂ ਪੁਰੀਆ ਕਰ ਸਕਣ।

Share this Article
Leave a comment