ਭਾਰਤੀ ਹਵਾਈ ਸੈਨਾ ਦੇ ਸੁਖੋਈ ਲੜਾਕੂ ਜਹਾਜ਼ ਹਾਦਸੇ ‘ਚ ਦੋ ਪਾਇਲਟਾਂ ਦੀ ਮੌਤ

Global Team
3 Min Read

ਨਵੀ ਦਿੱਲੀ : ਪੂਰਬੀ-ਉੱਤਰੀ ਭਾਰਤ ਦੇ ਰਾਜ ਅਸਾਮ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਭਾਰਤੀ ਹਵਾਈ ਸੈਨਾ ਦਾ ਆਧੁਨਿਕ ਸੁਖੋਈ ਲੜਾਕੂ ਜਹਾਜ਼ ਕਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਪਹਿਲਾਂ ਖ਼ਬਰ ਸਾਹਮਣੇ ਆਈ ਸੀ ਕਿ ਹਵਾਈ ਸੈਨਾ ਦਾ ਸੁਖੋਈ ਜਹਾਜ਼ ਅਚਾਨਕ ਰਡਾਰ ਤੋਂ ਲਾਪਤਾ ਹੋ ਗਿਆ ਹੈ। ਹਾਲਾਂਕਿ, ਹੁਣ ਇਸ ਦੇ ਅਸਾਮ ਦੇ ਕਾਰਬੀ ਆਂਗਲੌਂਗ ਇਲਾਕੇ ਵਿੱਚ ਕਰੈਸ਼ ਹੋਣ ਦੀ ਖ਼ਬਰ ਮਿਲੀ ਹੈ।

ਦੱਸ ਦੇਈਏ ਕਿ ਰੂਸ ਦੁਆਰਾ ਨਿਰਮਿਤ ਸੁਖੋਈ ਜਹਾਜ਼ ਨੂੰ ਭਾਰਤੀ ਹਵਾਈ ਸੈਨਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਹਵਾਈ ਸੈਨਾ ਇਸ ਦੇ ਉੱਨਤ ਵਰਜਨ Sukhoi-30MKI ਦੀ ਵਰਤੋਂ ਕਰਦੀ ਹੈ। ਭਾਰਤੀ ਹਵਾਈ ਸੈਨਾ ਇਸ ਜਹਾਜ਼ ਦੀਆਂ 200 ਤੋਂ ਵੱਧ ਯੂਨਿਟਾਂ ਦੀ ਵਰਤੋਂ ਕਰਦੀ ਹੈ।

ਸਾਹਮਣੇ ਆਈ ਜਾਣਕਾਰੀ ਅਨੁਸਾਰ, ਹਵਾਈ ਸੈਨਾ ਦੇ ਸੁਖੋਈ ਲੜਾਕੂ ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਉਡਾਣ ਭਰੀ ਸੀ। ਜਹਾਜ਼ ਨਾਲ ਆਖਰੀ ਵਾਰ ਸੰਪਰਕ ਸ਼ਾਮ 7:42 ਵਜੇ ਹੋਇਆ ਸੀ। ਫਾਈਟਰ ਜੈੱਟ ਨੇ ਵੀਰਵਾਰ ਸ਼ਾਮ ਕਰੀਬ ਸੱਤ ਵਜੇ ਟ੍ਰੇਨਿੰਗ ਸੈਸ਼ਨ ਲਈ ਉਡਾਣ ਭਰੀ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਲੜਾਕੂ ਜਹਾਜ਼ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ। ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਖੋਈ ਜਹਾਜ਼ ਕਰੈਸ਼ ਹੋ ਗਿਆ ਹੈ।

ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਇੱਕ ਨਿਯਮਤ ਸਿਖਲਾਈ ਮਿਸ਼ਨ ‘ਤੇ ਨਿਕਲਿਆ ਸੀ। ਇਸ ਨੇ ਵੀਰਵਾਰ ਸ਼ਾਮ ਨੂੰ ਜੋਰਹਾਟ ਏਅਰਬੇਸ ਤੋਂ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਜਹਾਜ਼ ਦਾ ਸੰਪਰਕ ਕੰਟਰੋਲ ਰੂਮ ਤੋਂ ਟੁੱਟ ਗਿਆ ਅਤੇ ਉਹ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ। ਇਸ ਤੋਂ ਬਾਅਦ ਹਵਾਈ ਸੈਨਾ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਜਹਾਜ਼ ਦਾ ਮਲਬਾ ਮਿਲਿਆ। ਹਵਾਈ ਸੈਨਾ ਨੇ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਮਾਮਲੇ ਵਿੱਚ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਾਦਸਾ ਕਿਨ੍ਹਾਂ ਕਾਰਨਾਂ ਕਰ ਕੇ ਵਾਪਰਿਆ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment