ਟੋਰਾਂਟੋ: ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਸੋਮਵਾਰ ਨੂੰ ਵਾਪਰੀਆਂ ਦੋ ਗੋਲੀਬਾਰੀ ਦੀਆਂ ਘਟਨਾਵਾਂ ‘ਚ ਇੱਕ ਟੋਰਾਂਟੋ ਟ੍ਰੈਫਿਕ ਪੁਲਿਸ ਅਧਿਕਾਰੀ ਸਣੇ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਬਾਅਦ ਵਿੱਚ ਪੁਲਿਸ ਕਾਰਵਾਈ ਵਿੱਚ ਮਾਰਿਆ ਗਿਆ।
ਇਸ ਤੋਂ ਪਹਿਲਾਂ ਓਨਟਾਰੀਓ ਦੇ ਮਿਸੀਸਾਗਾ ਅਤੇ ਮਿਲਟਨ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ, ਪੁਲਿਸ ਨੇ ਲੋਕਾਂ ਨੂੰ ਫੋਨ ‘ਤੇ ਐਮਰਜੈਂਸੀ ਅਲਰਟ ਭੇਜਿਆ ਸੀ ਕਿ ਉਹ ਟੋਰਾਂਟੋ ਵਿੱਚ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਕਰ ਰਹੇ ਹਨ।
ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਪੁਲਿਸ ਮੁਲਾਜ਼ਮ ਦੀ ਮੌਤ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ, ‘ਘਟਨਾ ਦੇ ਸਮੇਂ, ਉਹ ‘ਟਿਮ ਹੌਟਰਨਜ਼’ ਤੋਂ ਖਾਣਾ ਅਤੇ ਕੌਫੀ ਲੈ ਰਿਹਾ ਸੀ।
RIP Constable Andrew Hong. #heroesinlife. Thoughts and prayers from our @HaltonPolice family to the Hong family, our @TorontoPolice brothers and sisters, and the civilian victims and families impacted by this senseless act of violence. @PeelPolice @TPAca @HamiltonPolice pic.twitter.com/AsVMhHYuLf
— Deputy Chief Roger Wilkie (@DeputyWilkie) September 13, 2022
ਜੌਹਨ ਟੋਰੀ ਨੇ ਕਿਹਾ ਕਿ ਉਹ ਗੋਲੀਬਾਰੀ ‘ਚ ਮਾਰੇ ਗਏ ਕਾਂਸਟੇਬਲ ਐਂਡਰਿਊ ਹੋਂਗ ਨੂੰ ਪਹਿਲਾ ਮਿਲ ਚੁੱਕੇ ਹਨ, ਉਹ ਬਹੁਤ ਹੀ ਚੰਗੇ ਇਨਸਾਨ ਸੀ ਅਸੀਂ ਇਸ ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.