ਵਾਸ਼ਿੰਗਟਨ: ਅਮਰੀਕਾ ‘ਚ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਜਾਨ ਗਵਾਉਣ ਵਾਲਿਆਂ ਦਾ ਅੰਕੜਾ 47 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਇਸ ਦੌਰਾਨ ਨਿਊਯਾਰਕ ‘ਚ ਦੋ ਪਾਲਤੂ ਬਿੱਲੀਆਂ ‘ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਵਿਚ ਸਾਹ ਸਬੰਧੀ ਤਕਲੀਫ ਪਾਈ ਗਈ ਸੀ ਜਿਸ ਤੋਂ ਬਾਅਦ ਸ਼ੱਕ ਪੈਣਾ ਤੇ ਓਹਨਾ ਦਾ ਟੈਸਟ ਕਰਵਾਇਆ ਗਿਆ।
ਸੀਡੀਸੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਤੇ ਯੂਐੱਸਡੀਓ ਨੈਸ਼ਨਲ ਵੈਟਰਨਰੀ ਸਰਵਿਸਿਜ਼ ਲੈਬਾਰਟਰੀਜ਼ ਨੇ ਅੱਜ ਦੋ ਪਾਲਤੂ ਬਿੱਲੀਆਂ ‘ਚ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਕੀਤੀ ਗਈ ਹੈ।
ਦੱਸ ਦੇਈਏ ਕਿ ਦੋ ਪਾਲਤੂ ਜਾਨਵਰਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਅਮਰੀਕਾ ‘ਚ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਦੁਨੀਆ ਭਰ ਦੇ ਕੁਝ ਦੇਸ਼ਾਂ ਵਿਚ ਜਾਨਵਰਾਂ ‘ਚ ਕੋਰੋਨਾ ਵਾਇਰਸ ਦੀ ਰਿਪੋਰਟ ਸਾਹਮਣੇ ਆਈ ਸੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਇਨਫੈਕਟਿਡ ਵਿਅਕਤੀ ਦੇ ਨਾਲ ਸੰਪਰਕ ‘ਚ ਸਨ।