ਵਾਸ਼ਿੰਗਟਨ: ਨਿਊਯਾਰਕ ਵਿੱਚ ਚੈਂਪਲੇਨ ਲੇਕ ‘ਤੇ ਇੱਕ ਮਹਿਲਾ ਮੱਛੀ ਫੜਨ ਗਈ ਸੀ ਉਨ੍ਹਾਂ ਦੇ ਹੱਥ ਕੀ ਲੱਗਣ ਵਾਲਾ ਹੈ ਇਸ ਗੱਲ ਦਾ ਅੰਦਾਜਾ ਉਨ੍ਹਾਂ ਨੂੰ ਵੀ ਨਹੀਂ ਸੀ। ਜੀ ਹਾਂ ਇਸ ਮਹਿਲਾ ਦਾ ਨਾਮ ਡੇਬੀ ਗੇਡੇਸ ਹੈ ਉਹ ਆਪਣੇ ਆਪਣੇ ਪਤੀ ਨਾਲ ਘੁੰਮਣ ਗਈ ਸੀ। ਜਿਸ ਤੋਂ ਬਾਅਦ ਉਹ ਇੱਥੇ ਮੱਛੀ ਫੜਨ ਲੱਗੇ, ਜਿੱਥੇ ਇਨ੍ਹਾਂ ਦੇ ਹੱਥ ਇੱਕ ਅਜਿਹੀ ਮੱਛੀ ਲੱਗੀ, ਜਿਸਨੂੰ ਵੇਖਕੇ ਉਹ ਦੋਵੇਂ ਹੈਰਾਨ ਰਹਿ ਗਏ। ਐੱਨਬੀਸੀ ਦੀ ਰਿਪੋਰਟ ਦੇ ਮੁਤਾਬਕ, ਡੇਬੀ ਦੇ ਹੱਥ ਦੋ ਮੂੰਹੀ ਮੱਛੀ ਲੱਗੀ, ਜਿਸ ਨੂੰ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਡੇਬੀ ਨੇ ਦੱਸਿਆ, ਜਦੋਂ ਇਸ ਮੱਛੀ ਨੂੰ ਖਿੱਚ ਕੇ ਕਿਸ਼ਤੀ ‘ਤੇ ਲੈ ਕੇ ਆਏ ਤੇ ਇਸ ਦੇ ਵੱਲ ਵੇਖਿਆਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਇਹ ਕੀ ਵੇਖ ਰਹੀ ਹਾਂ ਕਿ ਅਸੀਂ ਦੋ ਮੂੰਹ ਵਾਲੀ ਮੱਛੀ ਨੂੰ ਫੜਿਆ ਸੀ। ਇਹ ਮੱਛੀ ਤੰਦਰੁਸਤ ਤੇ ਬਹੁਤ ਹੀ ਅਨੌਖਾ ਸੀ। ਖਬਰਾਂ ਮੁਤਾਬਕ ਨੂੰ ਡੇਬੀ ਨੇ ਕਿਹਾ, ਉਨ੍ਹਾਂ ਨੇ ਤੇ ਉਨ੍ਹਾਂ ਦੇ ਪਤੀ ਨੇ ਇਸ ਅਨੌਖੀ ਮੱਛੀ ਦੀਆਂ ਕੁੱਝ ਤਸਵੀਰਾਂ ਖਿੱਚੀਆਂ ਤੇ ਫਿਰ ਤੋਂ ਇਸ ਨੂੰ ਨਦੀ ‘ਚ ਛੱਡ ਦਿੱਤਾ ।
ਇਸ ਕਮਾਲ ਦੀ ਤਸਵੀਰ ਨੂੰ ਨਾਟੀ ਬਾਇਜ਼ ਫਿਸ਼ਿੰਗ ( Knotty Boys Fishing ) ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਹੈ। ਸ਼ੇਅਰ ਕਰਦੇ ਹੀ ਦੁਨੀਆ ਭਰ ਦੇ ਲੋਕ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ ਹਰ ਕੋਈ ਅਜਿਹੀ ਮੱਛੀ ਨੂੰ ਵੇਖ ਕਰ ਖੁਸ਼ ਹੈ।
ਮਹਿਲਾ ਦੇ ਹੱਥ ਲੱਗੀ ਦੋ-ਮੂੰਹੀ ਮੱਛੀ, ਤਸਵੀਰਾਂ ਦੇਖ ਕੇ ਤੁਸੀ ਵੀ ਹੋ ਜਾਓਗੇ ਹੈਰਾਨ
Leave a comment
Leave a comment