ਜੋਅ ਬਾਇ‍ਡਨ ਵਲੋਂ ਛੁੱਟੀਆਂ ਮੌਕੇ ਸਾਵਧਾਨ ਰਹਿਣ ਦੀ ਅਪੀਲ, ਕਿਹਾ ਵੈਕਸੀਨ ਦਾ ਇੰਤਜ਼ਾਰ ਕਰੋ

TeamGlobalPunjab
2 Min Read

ਨਿਊਯਾਰਕ: ਵੀਰਵਾਰ ਨੂੰ ਅਮਰੀਕਾ ਵਿੱਚ ਥੈਂਕਸਗਿਵਿੰਗ ਡੇਅ ਮਨਾਇਆ ਜਾਵੇਗਾ ਪਰ ਇਸ ਵਾਰ ਦੇਸ਼ ਵਿੱਚ ਮਹਾਂਮਾਰੀ ਨੂੰ ਦੇਖਦਿਆਂ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਵਾਸੀਆਂ ਨੂੰ ਇਸ ਮੌਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਵੈਕਸੀਨ ਦਾ ਇੰਤਜ਼ਾਰ ਕਰਨ ਨੂੰ ਕਿਹਾ। ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਵੀ ਇਸ ਮੌਕੇ ਲੋਕਾਂ ਨੂੰ ਹਾਲੀਡੇਅ, ਟ੍ਰੈਵਲ, ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਡਿਨਰ ਵਰਗੇ ਪ੍ਰਬੰਧ ਨਾ ਕਰਨ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਸਿਹਤ ਮਾਹਰਾਂ ਨੇ ਵੀ ਭੀੜ ਤੋਂ ਬਚਣ ਨੂੰ ਕਿਹਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਮਾਮਲੇ ਵਧ ਸਕਦੇ ਹਨ।

ਜੋਅ ਬਾਇ‍ਡਨ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਮਾਸਕ ਜ਼ਰੂਰ ਪਹਿਨੋ ਅਤੇ ਇਕੱਠ ਤੋਂ ਬਚੋ। ਬਾਇਡੇਨ ਨੇ ਕਿਹਾ ਦੇਸ਼ ਵਿੱਚ ਹਰ ਦਿਨ ਸੰਕਰਮਣ ਦੇ ਅੰਕੜੇ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਲਈ ਹੁਣ ਕਿਸੇ ਵੀ ਤਿਉਹਾਰ ਨੂੰ ਇੱਕਠ ਕਰਕੇ ਮਨਾਉਣ ਤੋਂ ਬਚੋ।

ਬਾਇ‍ਡਨ ਨੇ ਕਿਹਾ ਮੈਂ ਜਾਣਦਾ ਹਾਂ ਕਿ ਅਸੀਂ ਇਸ ਵਾਇਰਸ ਨੂੰ ਖਤਮ ਕਰ ਦੇਵਾਂਗੇ। ਅਮਰੀਕਾ ਇਸ ਜੰਗ ਵਿੱਚ ਨਹੀਂ ਹਾਰਨ ਵਾਲਾ, ਤੁਹਾਨੂੰ ਸਭ ਨੂੰ ਤੁਹਾਡੀ ਜ਼ਿੰਦਗੀ ਵਾਪਸ ਮਿਲੇਗੀ, ਸਭ ਪਹਿਲਾ ਵਾਂਗ ਹੋ ਜਾਵੇਗਾ।

ਬਾਇਡਨ ਨੇ ਕਿਹਾ ਕਿ ਇਸ ਵਾਰ ਮਹਾਂਮਾਰੀ ਕਾਰਨ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਥੈਂਕਸਗਿਵਿੰਗ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਦਾ ਪ੍ਰੋਗਰਾਮ ਨਹੀਂ ਹੈ।

- Advertisement -

Share this Article
Leave a comment