ਜਿੰਮੀ ਸੰਧੂ ਦੇ ਕਤਲ ਮਾਮਲੇ ‘ਚ ਦੋ ਖਿਲਾਫ ਵਾਰੰਟ ਜਾਰੀ, 195 ਦੇਸ਼ਾਂ ਨੂੰ ਭੇਜਿਆ ਰੈੱਡ ਨੋਟਿਸ

TeamGlobalPunjab
2 Min Read

ਬੈਂਕਾਕ: ਕੈਨੇਡਾ ਤੋਂ ਡਿਪੋਰਟ ਹੋਏ ਪੰਜਾਬੀ ਗੈਂਗਸਟਰ ਜਿੰਮੀ ਸੰਧੂ ਦਾ ਕਤਲ ਕਰਨ ਵਾਲੇ ਦੋ ਸ਼ੱਕੀਆਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹੈ ਹਨ। ਜਾਣਕਾਰੀ ਮੁਤਾਬਕ ਸ਼ੱਕੀ ਕੈਨੇਡੀਅਨ ਦੱਸੇ ਜਾ ਰਹੇ ਹਨ, ਜੋ ਕਿ ਥਾਈਲੈਂਡ ਛੱਡ ਕੇ ਫ਼ਰਾਰ ਹੋ ਚੁੱਕੇ ਹਨ।

ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਪਛਾਣ ਹੋ ਗਈ ਹੈ ਅਤੇ ਇਨ੍ਹਾਂ ‘ਚੋਂ ਇਕ ਫ਼ੌਜ ਵਿਚ ਸੇਵਾਵਾਂ ਨਿਭਾਅ ਚੁੱਕਾ ਹੈ। ਦੋਹਾਂ ਨੇ ਥਾਈਲੈਂਡ ਵਿਚ ਦਾਖ਼ਲ ਹੋਣ ਲਈ ਆਪਣੇ ਅਸਲੀ ਪਾਸਪੋਰਟ ਦੀ ਵਰਤੋਂ ਕੀਤੀ ਅਤੇ 4 ਫ਼ਰਵਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 6 ਫ਼ਰਵਰੀ ਨੂੰ ਥਾਈਲੈਂਡ ਛੱਡ ਦਿਤਾ।

ਪੁਲਿਸ ਮੁਤਾਬਕ ਜਿੰਮੀ ਸੰਧੂ ਦੇ ਕਤਲ ਦੋ ਤੋਂ ਵੱਧ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਵਾਰਦਾਤ ਮਗਰੋਂ ਪਸਤੌਲਾਂ ਸਮੁੰਦਰ ਵਿਚ ਸੁੱਟ ਦਿੱਤੀਆਂ, ਜੋ ਕਿ ਪੁਲਿਸ ਵਲੋਂ ਬਰਾਮਦ ਕਰ ਲਈਆਂ ਗਈਆਂ ਹਨ। ਥਾਈਲੈਂਡ ਪੁਲਿਸ ਵੱਲੋਂ ਕੈਨੇਡੀਅਨ ਅਧਿਕਾਰੀਆਂ ਨੂੰ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਕ ਜਿੰਮੀ ਸੰਧੂ ਕੋਲੋਂ ਮਿਲਿਆ ਪਾਸਪੋਰਟ ਅਸਲੀ ਹੈ। ਉਹ ਮਲੇਸ਼ੀਆ ਤੋਂ ਇਕ ਪ੍ਰਾਈਵਟ ਜੱਟ ਰਾਹੀਂ ਥਾਈਲੈਂਡ ਪੁੱਜਾ ਅਤੇ ਕਿਸੇ ਵੀ ਮੁਲਕ ਦੀ ਪੁਲਿਸ ਨੇ ਜਿੰਮੀ ਸੰਧੂ ਬਾਰੇ ਰੋਡ ਨੋਟਿਸ ਥਾਈਲੈਂਡ ਪੁਲਿਸ ਕੋਲ ਨਹੀਂ ਭੇਜਿਆ ਸੀ ਜਿਸ ਕਾਰਨ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।

- Advertisement -

ਇਕ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿਚ ਕਾਤਲਾਂ ਨੂੰ 4 ਫ਼ਰਵਰੀ ਵਾਲੇ ਦਿਨ ਦੇਖਿਆ ਗਿਆ ਹੈ, ਦੇ ਆਧਾਰ ’ਤੇ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਵਿਰੁੱਧ 195 ਦੇਸ਼ਾਂ ਵਿੱਚ ਰੈੱਡ ਨੋਟਿਸ ਜਾਰੀ ਕੀਤਾ ਰਿਹਾ ਹੈ। ਸੰਧੂ ਦੀ ਲਾਸ਼ ਨੇੜਿਉਂ ਇਕ ਕੈਨੇਡੀਅਨ ਪਾਸਪੋਰਟ ਅਤੇ ਡਰਾਈਵਿੰਗ ਲਾਇਸੰਸ ਵੀ ਮਿਲਿਆ, ਜਿਨ੍ਹਾਂ ‘ਤੇ ਵੱਖ-ਵੱਖ ਨਾਮ ਸਨ। ਦੱਸਣਯੋਗ ਹੈ ਕਿ ਜਿੰਮੀ ਸੰਧੂ ਨੂੰ 2016 ਵਿਚ ਅਪਰਾਧਕ ਸਰਗਰਮੀਆਂ ਵਿਚ ਸ਼ਮੂਲੀਅਤ ਕਾਰਨ ਕੈਨੇਡਾ ਤੋਂ ਭਾਰਤ ਡਿਪੋਰਟ ਕਰ ਦਿਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment