ਲਾਸ ਐਂਜਲਸ: ਸ਼ਹਿਰ ਦੇ ਉੱਤਰੀ ਇਲਾਕੇ ‘ਚ ਸਥਿਤ ਇੱਕ ਹਾਈ ਸਕੂਲ ਵਿੱਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ ਚਾਰ ਲੋਕ ਜਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ।
ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਸ਼ੱਕੀ ਮੁਲਜ਼ਮ ਏਸ਼ੀਆਈ ਮੂਲ ਦਾ ਇੱਕ 15 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਲਾਸ ਐਂਜਲਸ ਤੋਂ ਉੱਤਰੀ ਦਿਸ਼ਾ ‘ਚ ਲਗਭਗ 65 ਕਿਲੋਮੀਟਰ ਦੂਰ ਸਾਂਤਾ ਕਲਾਰਿਤਾ ਵਿੱਚ ਸੌਗੁਸ ਹਾਈ ਸਕੂਲ ਵਿੱਚ ਅਚਾਨਕ ਹੋਈ ਗੋਲੀਬਾਰੀ ਤੋਂ ਬਾਅਦ ਵਿਦਿਆਰਥੀਆਂ ‘ਚ ਭਾਜੜਾਂ ਪੈ ਗਈਆਂ। ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੁਲੈਂਸ ਮੌਕੇ ‘ਤੇ ਪਹੁੰਚ ਗਈ।
ਜਖ਼ਮੀਆਂ ਨੂੰ ਤੁਰੰਤ ਵੈਲੇਂਸ਼ੀਆ ਦੇ ਹੇਨਰੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਚਾਰ ਜਖ਼ਮੀਆਂ ਨੂੰ ਭਰਤੀ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।