ਮਿਆਂਮਾਰ ‘ਚ ਲੋਕਾਂ ਦੇ ਕਤਲ ‘ਤੇ ਭੜਕੇ ਅਮਰੀਕੀ ਰਾਸ਼ਟਰਪਤੀ

TeamGlobalPunjab
1 Min Read

ਵਾਸ਼ਿੰਗਟਨ: ਲੋਕਤੰਤਰ ਦੀ ਮੰਗ ਨੂੰ ਲੈ ਕੇ ਮਿਆਂਮਾਰ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਤਲ ਕੀਤੇ ਜਾਣ ‘ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਖਤ ਨਿੰਦਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਬਹੁਤ ਹੀ ਮੰਦਭਾਗਾ ਹੈ ਅਤੇ ਬਹੁਤ ਹੀ ਘਿਨੌਣਾ ਕੰਮ ਹੈ। ਮੈਨੂੰ ਜੋ ਖ਼ਬਰ ਮਿਲੀ ਹੈ ਉਸ ਮੁਤਾਬਕ ਕਾਫ਼ੀ ਗਿਣਤੀ ਵਿੱਚ ਲੋਕਾਂ ਨੂੰ ਬੇਵਜ੍ਹਾ ਮਾਰ ਦਿੱਤਾ ਗਿਆ।

ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਮਿਆਂਮਾਰ ਦੇ ਰਾਸ਼ਟਰੀ ਆਰਮਡ ਫੋਰਸਿਜ਼ ਡੇਅ ਮੌਕੇ ਸਭ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਯਾਂਗੁਨ ‘ਚ ਅਮਰੀਕੀ ਕੇਂਦਰ ‘ਤੇ ਵੀ ਗੋਲੀਆਂ ਦਾਗੀਆਂ ਗਈਆਂ।

ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਬਰਮੀ ਫੌਜ ਨੇ ਦੇਸ਼ ਦੇ ਰਾਸ਼ਟਰੀ ਆਰਮਡ ਫੋਰਸਿਜ਼ ਡੇਅ ਮੌਕੇ ਬੇਤੁਕਾ ਤੇ ਬਰਬਰਤਾ ਰੁੱਖ ਅਪਣਾਇਆ ਹੈ ਅਤੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ।

Share this Article
Leave a comment