ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ

Global Team
2 Min Read

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ  ਹੈ।ਜਾ ਣਕਾਰੀ ਮੁਤਾਬਕ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਹਨ।  ਮਿਲੀ ਜਾਣਕਾਰੀ ਅਨੁਸਾਰ ਇੱਕ ਦੇ ਹੱਥ ਵਿੱਚ ਅਤੇ ਦੂਜੇ ਨੂੰ ਗਰਦਨ ਵਿੱਚ ਗੋਲੀ ਲੱਗੀ  ਹੈ। ਇਹ ਘਟਨਾ ਮੰਗਲਵਾਰ ਦੇਰ ਸ਼ਾਮ ਦੀ  ਦੱਸੀ ਜਾ ਰਿਹਾ ਹੈ।

ਘਟਨਾ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਰਾਜੇਸ਼ ਉਰਫ਼ ਰੌਕ ਵਾਸੀ ਨਵਾਂਗਾਓਂ ਅਤੇ ਹਨੀ ਭਾਰਦਵਾਜ ਵਾਸੀ ਸੈਕਟਰ-41 ਵਜੋਂ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੋਲੀਬਾਰੀ ਕੀਤੀ ਗਈ ਹੈ। ਦੋ ਨੌਜਵਾਨਾਂ ਨੂੰ ਗੋਲੀ ਲੱਗੀ ਹੈ। ਇਕ ਗੋਲੀ ਉਸ ਦੇ ਹੱਥ ‘ਤੇ ਅਤੇ ਦੂਜੀ ਉਸ ਦੀ ਗਰਦਨ ‘ਤੇ ਲੱਗੀ।

ਹਾਲਾਂਕਿ, ਦੋਵੇਂ ਸਥਿਰ ਹਨ ਅਤੇ 32 ਹਸਪਤਾਲ ਵਿੱਚ ਭਰਤੀ ਹਨ। ਡੀਐਸਪੀ ਨੇ ਦੱਸਿਆ ਕਿ ਗਵਾਹ ਨੇ ਦੱਸਿਆ ਹੈ ਕਿ ਜ਼ਖ਼ਮੀ ਅਤੇ ਮੁਲਜ਼ਮ ਪਹਿਲਾਂ ਤੋਂ ਹੀ ਜਾਣੂ ਸਨ। ਕਿਸੇ ਗੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ ਅਤੇ ਮੁਲਜ਼ਮ ਫ਼ਰਾਰ ਹੋ ਗਏ।

- Advertisement -

ਡੀਐਸਪੀ ਨੇ ਦੱਸਿਆ ਕਿ ਗਵਾਹ ਨੇ ਦੱਸਿਆ ਹੈ ਕਿ ਜ਼ਖ਼ਮੀ ਅਤੇ ਮੁਲਜ਼ਮ ਪਹਿਲਾਂ ਤੋਂ ਹੀ ਜਾਣੂ ਸਨ। ਕਿਸੇ ਗੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ ਅਤੇ ਮੁਲਜ਼ਮ ਫ਼ਰਾਰ ਹੋ ਗਏ। ਪੁਲਿਸ ਮਲਜ਼ਮ ਦੀ ਭਾਲ ਕਰ ਰਹੀ ਹੈ ਅਤੇ ਨੇੜੇ ਲੱਗੇ CCTV ਕੈਮਰੇ ਖੰਗਾਲ ਜਾ ਰਹੇ ਹਨ।

Share this Article
Leave a comment