ਦੁਬਈ : ਇੱਕ ਲਾਈਨ ਤੁਸੀਂ ਲੋਕਾਂ ਨੂੰ ਕਹਿੰਦਿਆਂ ਆਮ ਹੀ ਸੁਣਿਆ ਹੋਵੇਗਾ ਕਿ ਦਿਲ ਹੋਣਾ ਚਾਹੀਦੈ ਜਵਾਨ ਉਮਰਾਂ ‘ਚ ਕੀ ਰੱਖਿਆ। ਇਹ ਕਹਾਵਤ ਉਸ ਗੱਲ ਨਾਲ ਬਿਲਕੁਲ ਫਿੱਟ ਬੈਠਦੀ ਜਾਪ ਰਹੀ ਹੈ ਜਿਸ ਬਾਰੇ ਅਸੀਂ ਅੱਜ ਦੱਸਣ ਜਾ ਰਹੇ ਹਾਂ। ਦਰਅਸਲ ਦੁਬਈ ਵਿੱਚ ਬੀਤੀ ਕੱਲ੍ਹ ਇਕ ਦੌੜ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਦੋ ਬਜ਼ੁਰਗ ਔਰਤਾਂ ਨੇ ਵੀਲ੍ਹਚੇਅਰ ਦੌੜ ਵਿੱਚ ਹਿੱਸਾ ਲਿਆ। ਕਿਉਂ ਫਿੱਟ ਬੈਠਦੀ ਹੈ ਨਾ ਫਿਰ ਕਹਾਵਤ।
ਜੀ ਹਾਂ ਇਹ ਬਿਲਕੁਲ ਸੱਚ ਹੈ। ਭਾਰਤ ਦੀ ਰਹਿਣ ਵਾਲੀ ਕੁਸੁਮ ਭਾਰਗਵ (86 ਸਾਲਾ) ਨੇ 5 ਕਿੱਲੋਮੀਟਰ ਦੌੜ ਵਿੱਚ ਹਿੱਸਾ ਲਿਆ। ਮੀਡੀਆ ਰਿਪੋਰਟਾਂ ਮੁਤਾਬਿਕ ਭਾਰਗਵ ਨੇ ਇਸ ਦੌੜ ਦਾ ਸਿਹਰਾ ਆਪਣੀ ਨੂੰਹ ਦੇ ਸਿਰ ਸਜਾਇਆ ਹੈ।
ਦੱਸ ਦਈਏ ਕਿ ਜਿਹੜੀ ਦੂਜੀ ਜਿਸ ਬਜ਼ੁਰਗ ਮਹਿਲਾ ਨੇ ਰੇਸ ਵਿੱਚ ਹਿੱਸਾ ਲਿਆ ਉਹ ਸੀ ਸ਼ਾਰਜਾਹ ਦੀ ਰਹਿਣ ਵਾਲੀ 78 ਸਾਲਾ ਈਸ਼ਵਰੀ ਅੰਮਾ। ਜਾਣਕਾਰੀ ਮੁਤਾਬਿਕ ਇਹ ਮਹਿਲਾ ਸਭ ਤੋਂ ਪੁਰਾਣੀ ਭਾਗੀਦਾਰ ਸੀ।