ਬਾਇਡਨ ਦੇ ਮੁੱਖ ਸਲਾਹਕਾਰਾਂ ‘ਚ ਸ਼ਾਮਲ ਹਨ ਦੋ ਭਾਰਤੀ-ਅਮਰੀਕੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਦੇ ਦੋ ਭਾਰਤੀ-ਅਮਰੀਕੀ ਮੁੱਖ ਸਲਾਹਕਾਰ ਹਨ, ਜੋ ਉਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਲੈ ਕੇ ਵਿਦੇਸ਼ੀ ਨੀਤੀ ਅਤੇ ਆਰਥਿਕ ਬਦਲਾਅ ਨਾਲ ਸਬੰਧਤ ਮੁੱਦਿਆਂ ‘ਤੇ ਸਲਾਹ ਦੇ ਰਹੇ ਹਨ।

ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਾਇਡਨ ਰਾਸ਼ਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਜਿਸ ਦੀ ਸ਼ੁਰੂਆਤ ਸਿਹਤ ਅਤੇ ਆਰਥਿਕ ਸੰਕਟ ਦੇ ਦੋ ਮੋਰਚਿਆਂ ਦੇ ਵਿੱਚ ਹੋਵੇਗੀ।

ਦੱਸਿਆ ਜਾ ਰਿਹਾ ਹੈ ਕਿ ਮਹਾਮਾਰੀ ‘ਤੇ ਉਨ੍ਹਾਂ ਨੂੰ ਸਲਾਹ ਦੇਣ ਵਾਲਿਆਂ ਵਿੱਚ ਅਮਰੀਕਾ ਦੇ ਸਾਬਕਾ ਸਰਜਨ ਜਨਰਲ ਡਾ. ਵਿਵੇਕ ਮੂਰਤੀ ਹਨ ਜਿਨ੍ਹਾਂ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਿਯੁਕਤ ਕੀਤਾ ਸੀ ਅਤੇ ਹਾਰਵਰਡ ਦੇ ਅਰਥਸ਼ਾਸਤਰੀ ਰਾਜ ਚੇੱਟੀ ਉਨ੍ਹਾਂ ਲੋਕਾਂ ਵਿੱਚ ਸ਼ੁਮਾਰ ਹਨ ਜੋ ਬਾਇਡਨ ਨੂੰ ਆਰਥਿਕ ਮੁੱਦਿਆਂ ‘ਤੇ ਜਾਣਕਾਰੀ ਦੇ ਰਹੇ ਹਨ।

ਬਾਇਡਨ ਅਕਸਰ ਆਪਣੀ ਮਾਹਰਾਂ ਨਾਲ ਗੱਲਬਾਤ ਦਾ ਜ਼ਿਕਰ ਕਰਦੇ ਹਨ, ਡਾ. ਮੂਰਤੀ ਅਤੇ ਡਾ.ਕੇਸਲਰ ਦੋ ਸਭ ਤੋਂ ਮੁੱਖ ਚਿਕਿਤਸਕ ਹਨ ਜਿਨ੍ਹਾਂ ਦੀ ਸਲਾਹ ਬਾਇਡਨ ਨੇ ਸਿਹਤ ਸੰਕਟ ਦੌਰਾਨ ਮੰਗੀ ਹੈ। ਰਿਪੋਰਟ ਵਿੱਚ ਕੇਸਲਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਅਤੇ ਮੂਰਤੀ ਹਰ ਦਿਨ ਜਾਂ ਹਫ਼ਤੇ ਵਿੱਚ ਚਾਰ ਵਾਰ ਬਾਇਡਨ ਨੂੰ ਜਾਣਕਾਰੀ ਉਪਲਬਧ ਕਰਵਾਉਂਦੇ ਸਨ।

- Advertisement -

Share this Article
Leave a comment