ਕੈਨੇਡਾ ‘ਚ ਬਗੈਰ ਡਿਗਰੀ ਤੋਂ ਵਕੀਲ ਬਣੀ ਪੰਜਾਬਣ ‘ਤੇ ਅਦਾਲਤ ਨੇ ਲਿਆ ਵੱਡਾ ਐਕਸ਼ਨ

Prabhjot Kaur
2 Min Read

ਬ੍ਰਿਟਿਸ਼ ਕੋਲੰਬੀਆ: ਪੰਜਾਬੀਆਂ ਦੇ ਗੜ੍ਹ ਸਰੀ ਦੀ ਪੰਜਾਬਣ ‘ਤੇ ਅਦਾਲਤ ਨੇ ਵੱਡਾ ਐਕਸ਼ਨ ਲਿਆ ਹੈ। ਜਾਣਕਾਰੀ ਮੁਤਾਬਕ ਜਸਮੀਤ ਧਾਲੀਵਾਲ ਜਿਸ ਨੂੰ ਜਸਮੀਤ ਕੌਰ ਔਜਲਾ ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਬਗੈਰ ਡਿਗਰੀ ਤੋਂ ਆਪਣੇ ਆਪ ਨੂੰ ਵਕੀਲ ਦੱਸ ਲੋਕਾਂ ਦੇ ਕਾਨੂੰਨੀ ਮਸਲੇ ਸੁਲਝਾਉਦੀ ਸੀ। ਜਿਸ ਤੋਂ ਬਾਅਦ ਹੁਣ ਅਦਾਲਤ ਨੇ ਕਾਰਵਾਈ ਕਰਦਿਆਂ ਜਸਮੀਤ ‘ਤੇ ਬੈਨ ਲਗਾ ਦਿੱਤਾ ਹੈ।

ਜਸਮੀਤ ਕੌਰ ਦੀ ਕੰਪਨੀ ਗਲੋਬਲ ਯੂਨਿਟੀ ਕੰਸਲਟਿੰਗ ਕਾਰਪੋਰੇਸ਼ਨ ‘ਤੇ ਪਰਮਾਨੈਂਟ ਬੈਨ ਲਗਾਇਆ ਗਿਆ ਹੈ ਕਿ ਉਹ ਲੋਕਾਂ ਨੂੰ ਕਿਸੇ ਵੀ ਢੰਗ ਦੀ ਕਾਨੂੰਨੀ ਸਲਾਹ ਨਹੀਂ ਦੇ ਸਕਦੀ। ਜਸਮੀਤ ਧਾਲੀਵਾਲ ‘ਤੇ ਕਥਿਤ ਦੋਸ਼ ਲੱਗੇ ਹਨ ਕਿ ਉਸ ਵੱਲੋਂ ਆਪਣੇ ਇੱਕ ਕਲਾਇੰਟ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਬਦਲੇ ਉਸ ਕੋਲੋ ਘਰ ਦੇ ਕੰਮ ਜਿਸ ‘ਚ ਖਾਣਾ ਬਣਾਉਣ ਤੋ ਲੈ ਕੇ ਸਾਫ ਸਫਾਈ ਕਰਵਾਈ ਗਈ ਸੀ ਪਰ ਕੋਈ ਵੀ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ। ਇਸ ਤਰ੍ਹਾਂ ਦੇ ਕੁਝ ਹੋਰ ਦੋਸ਼ ਵੀ ਉਸ ‘ਤੇ ਲਗਾਏ ਗਏ ਸਨ।

ਇਸ ਤੋਂ ਇਲਾਵਾ ਅਦਾਲਤ ਵੱਲੋ ਇਹ ਹੁਕਮ ਵੀ ਦਿੱਤੇ ਗਏ ਹਨ ਕਿ ਉਹ ਆਪਣੇ ਨਾਮ ਦੇ ਨਾਲ ‘ਵਕੀਲ’ ਸ਼ਬਦ ਨਹੀਂ ਲਗਾ ਸਕਦੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment