ਕੈਨੇਡਾ ’ਚ ਕਤਲ ਕੀਤੀ ਗਈ ਵਿਦਿਆਰਥਣ ਦੇ ਕਾਤਲ ‘ਤੇ ਚੱਲੇਗਾ ਮੁਕੱਦਮਾ

Prabhjot Kaur
2 Min Read

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਪਿਛਲੇ ਸਾਲ 26 ਫਰਵਰੀ ਨੂੰ ਹਰਮਨਦੀਪ ਦਾ ਕਤਲ ਕਰ ਦਿੱਤਾ ਗਿਆ। ਕਤਲ ਤੋਂ ਇੱਕ ਮਹੀਨਾ ਬਾਅਦ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀ ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਤੇ ਹੁਣ ਉਸ ‘ਤੇ ਕਤਲ ਦਾ ਮੁਕੱਦਮਾ ਚੱਲੇਗਾ। ਮੁਕੱਦਮੇ ਦੇ ਟਰਾਇਲ ਲਈ ਉਸ ਦੀ 12 ਜੂਨ ਨੂੰ ਕੋਰਟ ‘ਚ ਪੇਸ਼ੀ ਪਏਗੀ।

ਤਿੰਨ ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਗਈ 24 ਸਾਲ ਦੀ ਹਰਮਨਦੀਪ ਕੌਰ ਪੜ੍ਹਾਈ ਮੁਕੰਮਲ ਕਰਨ ਮਗਰੋਂ ਨੌਕਰੀ ਕਰ ਰਹੀ ਸੀ। ਉਹ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੀ ਸੀ। 2022 ‘ਚ ਉਸ ਨੂੰ ਕੈਨੇਡਾ ਦੀ ਪੀ.ਆਰ. ਮਿਲ ਗਈ, ਪਰ ਇਸ ਤੋਂ ਕੁਝ ਦਿਨ ਬਾਅਦ ਹੀ ਬੀ.ਸੀ. ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ 26 ਫਰਵਰੀ 2022 ਨੂੰ ਹਰਮਨਦੀਪ `ਤੇ ਜਾਨਲੇਵਾ ਹਮਲਾ ਹੋਇਆ। ਇੱਕ ਸਿਰਫਿਰੇ ਗੋਰੇ ਨੇ ਉਸ ਦੇ ਸਿਰ ‘ਚ ਲੋਹੇ ਦੀ ਰਾਡ ਮਾਰੀ। ਇਸ ਕਾਰਨ ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾਂ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਕਤਲ ਤੋਂ ਇੱਕ ਮਹੀਨਾ ਬਾਅਦ ਕੈਲੋਨਾ ਆਰਸੀਐਮਪੀ ਨੇ 23 ਸਾਲ ਦੇ ਡੈਂਟੇ ਓਗਨੀਬੇਨ-ਹੇਬਰਨ ਨੂੰ ਗ੍ਰਿਫਤਾਰ ਕਰ ਲਿਆ, ਜੋ ਹੁਣ ਤੱਕ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਵੇਲੇ ਮੈਂਟਲ ਹੈਲਥ ਐਕਟ ਤਹਿਤ ਉਸ ਵਿਰੁੱਧ ਚਾਰਜ ਲਾਏ ਗਏ ਸੀ। ਹੁਣ ਉਸ ‘ਤੇ ਸੈਂਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚੱਲੇਗਾ। ਇਸ ਦੇ ਲਈ 12 ਜੂਨ ਨੂੰ ਉਸ ਦੀ ਕੋਰਟ ‘ਚ ਪੇਸ਼ੀ ਪਏਗੀ।

ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਹਰਮਨਦੀਪ ਕੌਰ ਬੜੀ ਮਿਹਨਤੀ ਤੇ ਸਾਊ ਸੁਭਾਅ ਦੀ ਕੁੜੀ ਸੀ ਤੇ ਉਹ ਪੈਰਾਮੈਡਿਕ ਬਣਨ ਦੀ ਇੱਛਾ ਰੱਖਦੀ ਸੀ, ਪਰ ਕੈਨੇਡਾ ਦੀ ਪੀ.ਆਰ. ਮਿਲਣ ਮਗਰੋਂ ਕੁਝ ਦਿਨਾਂ ਬਾਅਦ ਹੀ ਉਸ ਦਾ ਕਤਲ ਹੋ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment